ਫ਼ਾ. [بوسیِدہ] ਬੋਸੀਦਹ. ਵਿ- ਪੁਰਾਣਾ. ਬੋਦਾ.
ਫ਼ਾ. [بوئے] ਬੂਯ. ਸੰਗ੍ਯਾ- ਗੰਧ. "ਨਿਕਟ ਬਸੰਤੋ ਬਾਂਸੋ, ਨਾਨਕ ਅਹੰਬੁਧਿ ਨ ਬੋਹਤੇ." (ਗਾਥਾ) ੨. ਅੰਬੋਹ (ਢੇਰ) ਦਾ ਸੰਖੇਪ. "ਜ੍ਯੋਂ ਓਲੇ ਕੋ ਬੋਹ." (ਗੁਪ੍ਰਸੂ)
ਸੰਗ੍ਯਾ- ਛੋਟੀ ਟੋਕਰੀ.
ਕ੍ਰਿ. - ਬੂ (ਗੰਧ) ਸਹਿਤ ਹੋਣਾ। ੨. ਬੋਧਨ. ਸਮਝਾਉਣਾ.
ਸੰਗ੍ਯਾ- ਵਿਕ੍ਰਯਣ (ਵੇਚਣ) ਦੀ ਕ੍ਰਿਯਾ। ੨. ਵੱਟਤ. ਖੱਟੀ.
ਦੇਖੋ, ਬੋਹਿਥ.
ਬੂ ਦਿੰਦਾ. ਗੰਧ ਸਹਿਤ ਕਰਦਾ. "ਬਾਵਨ ਚੰਦਨ ਬੋਹਦਾ." (ਭਾਗੁ)
ਬੋਯ- ਹੈ. ਸੁਗੰਧਿਤ ਕਰਦਾ ਹੈ। ੨. ਸੰ. ਵ੍ਯੂਹ. ਸੰਗ੍ਯਾ- ਸਮੁਦਾਯ. "ਸੁਰ ਨਰ ਗਣ ਮੁਨਿ ਬੋਹਯ ਅਗਾਜਿ."#(ਸਵੈਯੇ ਮਃ ੨. ਕੇ) ਸੁਰ ਨਰ ਆਦਿ ਦੇ ਸਮੁਦਾਯ ਤੋਂ ਅਗ੍ਰਾਹ੍ਯ ਹੈ. ਭਾਵ- ਜੋ ਅਮ੍ਰਿਤ ਗੁਰੂ ਅੰਗਦਦੇਵ ਨੂੰ ਪ੍ਰਾਪਤ ਹੋਇਆ ਹੈ. ਉਹ ਦੇਵਾਦਿਕਾਂ ਤੋਂ ਗ੍ਰਹਿਣ ਨਹੀਂ ਕੀਤਾ ਜਾ ਸਕਦਾ.
ਦੇਖੋ, ਬਹੁਰਾ.
nan