ਸੰ. ਸੁਸੁਮ੍ਨਾ. ਇਹ ਸ਼ਬਦ ਸੁਸੁਮ੍ਣਾ ਭੀ ਸਹੀ ਹੈ. ਸੰਗ੍ਯਾ ਯੋਗੀਆਂ ਦੀ ਕਲਪੀ ਹੋਈ ਇੱਕ ਨਾੜੀ, ਜੋ ਨੱਕ ਦੇ ਮੂਲ ਤੋਂ ਲੈ ਕੇ ਕੰਗਰੋੜ ਦੇ ਨਾਲ ਹੁੰਦੀ ਹੋਈ ਦਿਮਾਗ ਤੀਕ ਪੁਚਦੀ ਹੈ. ਇਸ ਦੇ ਸੱਜੇ ਪਾਸੇ ਪਿੰਗਲਾ ਅਤੇ ਖੱਬੇ ਇੜਾ ਹੈ. ਇਹ ਨਾੜੀ ਚੰਦ੍ਰਮਾ, ਸੂਰਜ ਅਤੇ ਅਗਨਿ ਰੂਪਾ ਹੈ. ਜਦ ਅਭ੍ਯਾਸ ਨਾਲ ਇਸ ਵਿੱਚ ਪ੍ਰਾਣ ਚਲਾਈਦੇ ਹਨ ਤਦ ਅਨਹਤ ਸ਼ਬਦ ਸੁਣੀਦਾ ਹੈ ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ. ਇਸ ਦਾ ਨਾਉਂ ਬ੍ਰਹਮਮਾਰਗ ਅਤੇ ਮਹਾਪਥ ਭੀ ਹੈ. "ਸੁਖਮਨ ਨਾਰੀ ਸਹਜ ਸਮਾਨੀ ਪੀਵੈ ਪੀਵਨਹਾਰਾ." (ਰਾਮ ਕਬੀਰ) "ਸੁਖਮਨਾ ਇੜਾ ਪਿੰਗੁਲਾ ਬੂਝੈ." (ਸਿਧਗੋਸਟਿ) ੨. ਪੁਰਾਣੇ ਸੱਜਨ ਗੁਰੁਬਾਣੀ ਦੇ ਪ੍ਰੇਮੀ ਸ਼੍ਰੀ ਗੁਰੂ ਰਾਮਦਾਸ ਸਾਹਿਬ ਦੀ ਚੌਵੀਹ ਅਸਟਪਦੀਆਂ ਨੂੰ "ਸੁਖਮਨਾ" ਮੰਨਦੇ ਹਨ. ਛੀ ਅਸਟਪਦੀਆਂ ਬਿਲਾਵਲ ਦੀਆਂ, ਛੀ ਸਾਰੰਗ ਦੀਆਂ, ਛੀ ਕਾਨੜੇ ਦੀਆਂ ਅਤੇ ਛੀ ਕਲਿਆਨ ਦੀਆਂ। ੩. ਦਸਮਗ੍ਰੰਥ ਦੀ ਖਾਸ ਬੀੜ ਵਿੱਚ ਕਿਸੇ ਸਿੱਖ ਦੀ ਰਚੀ ਹੋਈ ਇੱਕ ਬਾਣੀ, ਜੋ ੪੩ ਪੌੜੀਆਂ ਦੀ ਹੈ. ਇਸ ਦਾ ਕੁਝ ਪਾਠ ਇਹ ਹੈ- "ਸੰਸਾਹਰ ਸੁਖਮਨਾ ਪਾਤਿਸਾਹੀ ੧੦#ਪ੍ਰਿਥਮੇ ਨਿਰੰਕਾਰ ਕੋ ਪਰਨੰ।#ਫੁਨਿ ਕਿਛੁ ਭਗਤਿ ਰੀਤਿ ਰਸ ਬਰਨੰ।#ਦੀਨਦ੍ਯਾਲੁ ਪੁਰਖ ਅਤਿ ਸ੍ਵਾਮੀ।#ਭਗਤਵਛਲ ਹਰਿ ਅੰਤਰਜਾਮੀ।#ਘਟਿ ਘਟਿ ਰਹੈ ਨ ਦੇਖੈ ਕੋਈ।#ਜਲ ਥਲ ਰਮੈ ਸਰਵ ਮੈ ਸੋਈ।#ਬਹੁ ਬੇਅੰਤ ਅੰਤ ਨਹਿ ਪਾਵੈ।#ਪੜਿ ਪੜਿ ਪੰਡਿਤ ਰਾਹ ਬਤਾਵੈ।। ੧।। xxx#ਵਾਹਗੁਰੂ ਜਪਤੇ ਸਭਕੋਈ।#ਯਾਕਾ ਅਰਥ ਸਮਝੈ ਜਨ ਸੋਈ।#ਵਾਵਾ ਵਾਹੀ ਅਪਰ ਅਪਾਰ।#ਹਾਹਾ ਹਿਰਦੇ. ਹਰਿ ਵੀਚਾਰ।#ਗਗਾ ਗੋਬਿੰਦ ਸਿਮਰਨ ਕੀਨਾ।#ਰਾਰਾ ਰਾਮ ਨਾਮ ਮਨਿ ਚੀਨਾ।#ਇਨ ਅਛਰਨ ਕਾ ਸਮਝਨਹਾਰ।#ਰਾਖੈ ਦੁਬਿਧਾ ਹੋਇ ਖੁਆਰ।। ੧੬।। xxx#ਪ੍ਰੀਤਿ ਕਰਹੁ ਚਿਤ ਲਾਯਕੈ ਇਕਮਨ ਹ੍ਵੈਕਰ ਜਾਪ।#ਕਰਿ ਇਸਨਾਨ ਸੁਖਮਨਾ ਪੜੋ#ਨਿਹਚੈ ਮਨ ਕੋ ਥਾਪ।। ੩੮।। xxx#ਸੁਨਹੁ ਸੰਤ ਤੁਮ ਸਾਚੀ ਬਾਣੀ।#ਗੁਰੁ ਅਪਨੇ ਕਉ ਹਰਿਜਨ ਜਾਣੀ।#ਜਾਂ ਹਰਿ ਹੋਵਹਿ ਸਦਾ ਸਹਾਈ।#ਧਰਮ ਬਿਲਾਸ ਕਰਮਗਤਿ ਪਾਈ।#ਪਾਖੰਡ ਛਾਡ ਬ੍ਰਹਮੰਡ ਮਨ ਧਰੋ।#ਆਨ ਛਾਡ ਸਿਮਰਨ ਮਨ ਕਰੋ।#ਸੁਚ ਕਿਰਿਆ ਅਰ ਹਰਿ ਹਰਿ ਭਜੋ।#ਝੂਠਾ ਪੈਰੀਪਉਣਾ ਤਜੋ।। ੪੩।।"
ਕ੍ਰਿ- ਸੁੱਖ ਸਾਂਤਿ ਲਈ ਕਿਸੇ ਦੀ ਮੰਨਤ ਮੰਨਣੀ। ੨. ਸੁਖ ਲਈ ਮਨ ਵਿੱਚ ਕਰਤਾਰ ਮਨਾਉਣਾ (ਆਰਾਧਨਾ ਕਰਨਾ). "ਸਖੀ, ਇਛ ਕਰੀ ਨਿਤ ਸੁਖ ਮਨਾਈ, ਪ੍ਰਭੁ ਮੇਰੀ ਆਸ ਪੁਜਾਏ." (ਗਉ ਛੰਤ ਮਃ ੫)
nan
ਦੇਖੋ ਸੁਖਮਨੀ। ੨. ਸੁਖਮਨਾ ਨਾੜੀ ਵਾਸਤੇ ਭੀ ਇਹ ਸ਼ਬਦ ਆਇਆ ਹੈ. ਦੇਖੋ, ਸੁਖਮਨਾ। ੩. ਸੁਸੁਮਾ (ਸੋਭਾ) ਵਾਲੀ ਸੈਨਾ. ਫੌਜ. (ਸਨਾਮਾ)
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)
ਸੰ. ਸੁਸੁਮਾ. ਸੰਗ੍ਯਾ- ਸ਼ੋਭਾ. ਸੁੰਦਰਤਾ. "ਕੰਜਨ ਕੀ ਸੁਖਮਾ ਸਕੁਚੀ ਹੈ." (ਚੰਡੀ ੧)
nan
ਦੇਖੋ, ਸੁਖ ੧. ਅਤੇ ਸੁਖ ਮਨਾਉਣੀ.
ਦੇਖੋ, ਸੁਖਿਰ.
ਦੇਖੋ, ਸੁਖਿਰ. "ਤਤ ਬਿਤ ਘਨ ਸੁਖਰਸ ਸਭ ਬਾਜੈਂ" (ਅਜਰਾਜ) ਦੇਖੋ, ਬਾਜਾ। ੨. ਆਨੰਦ ਰਸ.
nan
ਵਿ- ਸੁਖ ਦਾ ਰਾਜਾ. ਆਨੰਦ ਦਾ ਸ੍ਵਾਮੀ. "ਦੁਖਭੰਜਨ ਸੁਖਰਾਇ." (ਗੂਜ ਮਃ ੫)