Meanings of Punjabi words starting from ਪ

ਸੰਗ੍ਯਾ- ਪੰਡਿਤ। ੨. ਪਾਂਡਾ. ਪੁਜਾਰੀ. ਤੀਰਥਪੁਰੋਹਿਤ. "ਪਡੀਆ! ਕਵਨ ਕੁਮਤਿ ਤੁਮ ਲਾਗੇ?" (ਮਾਰੂ ਕਬੀਰ)


ਦੇਖੋ, ਪਨਸਾਰੀ.


ਪੰਜ ਸੇਰ ਦਾ ਵੱਟਾ। ੨. ਪੰਜ ਸੇਰ ਪ੍ਰਮਾਣ ਵਸਤੁ.


ਵਿ- ਪਾਨਕ. ਪੀਣ ਵਾਲਾ। ੨. ਸੰਗ੍ਯਾ- ਫੁੱਲ ਦਾ ਮਧੁ ਪੀਣ ਵਾਲਾ ਭੌਰਾ. "ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ." (ਫੁਨਹੇ ਮਃ ੫) ਮਹਾ ਮਦ ਵਿੱਚ ਗੁੰਫਿਤ (ਮੱਤੇ) ਭੌਰੇ ਪੰਕਜ ਵਿੱਚ ਫਾਥੇ। ੩. ਰਜ. ਧੂਲਿ. "ਤਿਨਕੀ ਪੰਕ ਪਾਈਐ ਵਡ ਭਾਗੀ." (ਮਾਲੀ ਮਃ ੪) "ਤਿਨ ਕੀ ਪੰਕ ਹੋਵੈ ਜੇ ਨਾਨਕ." (ਗਉ ਮਃ ੧) ੪. ਪੰਖ. ਖੰਭ. ਦੇਖੋ, ਪੰਕੁ। ੫. ਪੰਕਜ ਦਾ ਸੰਖੇਪ. "ਉਰਧ ਪੰਕ ਲੈ ਸੂਧਾ ਕਰੈ." (ਗਉ ਕਬੀਰ ਵਾਰ ੭) ੬. ਸੰ. प्रङ्क. ਚਿੱਕੜ. ਗਾਰਾ. ਕੀਚ। ੭. ਲੇਪ। ੮. ਪਾਪ. ਗੁਨਾਹ. ਐਬ.


ਵਿ- ਪੰਕ (ਚਿੱਕੜ) ਤੋਂ ਉਪਜਿਆ। ੨. ਪੰਕ (ਪਾਪ) ਤੋਂ ਪੈਦਾ ਹੋਇਆ। ੩. ਸੰਗ੍ਯਾ- ਪਾਪ ਤੋਂ ਉਤਪੰਨ ਹੋਇਆ ਦੁੱਖ. "ਭ੍ਰਮ ਕੀ ਕੂਈ, ਤ੍ਰਿਸਨਾ ਰਸ, ਪੰਕਜ ਅਤਿ ਤੀਖਣ ਮੋਹ ਕੀ ਫਾਸ." (ਗਉ ਮਃ ੫) ਭ੍ਰਮਰੂਪ ਖੂਹੀ ਤ੍ਰਿਸਨਾਰੂਪ ਰਸ (ਜਲ) ਮੋਹਰੂਪ ਵਿਨਾਸ਼ਕ ਫਾਸੀ ਤੋਂ ਅਤਿ ਦੁੱਖ ਹੈ. ਦੇਖੋ, ਤੀਖਣ। ੪. ਪੰਕ (ਚਿੱਕੜ) ਵਾਸਤੇ ਭੀ ਪੰਕਜ ਸ਼ਬਦ ਵਰਤਿਆ ਹੈ. "ਪੰਕਜ ਮੋਹ ਨਿਘਰਤੁ ਹੈ ਪ੍ਰਾਨੀ." (ਕਾਨ ਅਃ ਮਃ ੪) ੫. ਸੰ. ਕਮਲ ਜੋ ਪੰਕ (ਗਾਰੇ) ਤੋਂ ਪੈਦਾ ਹੁੰਦਾ ਹੈ. "ਪੰਕਜ ਫਾਬੇ ਪੰਕ." (ਫੁਨਹੇ ਮਃ ੫) ੬. ਘੜਾ. ਕੁੰਭ। ੭. ਸਾਰਸ ਪੰਛੀ.


ਸੰਗ੍ਯਾ- ਕਮਲ ਦਾ ਪੁਤ੍ਰ, ਬ੍ਰਹਮਾ.