Meanings of Punjabi words starting from ਬ

ਸੰ. ਬਲਜ. ਸੰਗ੍ਯਾ- ਅਨਾਜ ਦਾ ਢੇਰ. "ਬੋਹਲ ਬਖਸ ਜਮਾਇ ਜੀਉ." (ਸ੍ਰੀ ਮਃ ੫. ਪੈਪਾਇ) "ਸਤਿਗੁਰੁ ਬੋਹਲੁ ਹਰਿਨਾਮ ਕਾ." (ਮਃ ੪. ਵਾਰ ਵਡ)


ਸੰਗ੍ਯਾ- ਵਟ. ਬੜ. ਵਰੋਟਾ.


ਛੋਟੇ ਪੱਤੇ ਦਾ ਬੜ (ਵਟ). ੨. ਭਾਈ ਸੰਤੋਖਸਿੰਘ ਨੇ ਲਿਖਿਆ ਹੈ ਕਿ ਮਾਲਵੇ ਵਿੱਚ ਵਿਚਰਦੇ ਹੋਏ ਗੁਰੂ ਗੋਬਿੰਦਸਿੰਘ ਸਾਹਿਬ ਬੋਹੜੀ ਪਿੰਡ ਤੋਂ ਕੂਚ ਕਰਕੇ ਕਾਲਝਰਾਣੀ ਪਹੁਚੇ ਹਨ. "ਪਹੁਚੇ ਨਿਕਟ ਬੋਹੜੀ ਜਾਣੀ। ਤਹਿਂ ਤੇ ਚਲਕਰ ਕਾਲਝਰਾਣੀ." (ਗੁਪ੍ਰਸੂ ਐਨ ੧. ਅਃ ੧੬)