ਵਿ- ਸੁਖ ਦੀ ਰਾਸ਼ਿ. ਆਨੰਦ ਦਾ ਸਮੁਦਾਯ. ਆਨੰਦ ਦੀ ਪੂੰਜੀ। ੨. ਸੰਗ੍ਯਾ- ਕਰਤਾਰ.
ਵਿ- ਸੁਖਾਲਾ. ਆਸਾਨ. ਸੁਖ ਨਾਲ ਸਿੱਧ ਹੋਣ ਵਾਲਾ.
nan
ਵਿ- ਸੁਖ ਨੂੰ ਲਏ ਹੋਏ. ਸੁਖਦਾਈ. ਆਨੰਦ ਦਾਈ. "ਸੇਜ ਸੁਖਲੀਆ." (ਆਸਾ ਮਃ ੫)
ਵਿ- ਸੁਖ ਸਹਿਤ ਵਾਸ ਕਰਨ ਵਾਲਾ। ੨. ਗ੍ਰਿਹਸਥੀ. ਜੋ ਆਪਣੀ ਜ਼ਿੰਦਗੀ ਸੁਖ ਨਾਲ ਵਿਤਾਉਂਦਾ ਹੈ. "ਜਾਚਹਿ ਜਤੀ ਸਤੀ ਸੁਖਵਾਸੀ." (ਮਾਰੂ ਸੋਲਹੇ ਮਃ ੫)
ਵਿ- ਸੁਖ ਵਾਲੀ. "ਸੁਖਵੰਤੀ ਸਾ ਨਾਰਿ ਸੋਭਾ ਪੂਰਿ ਬਣਾ." (ਆਸਾ ਮਃ ੫)
ਸੰ. ਵਰੁਣ ਦੇਵਤਾ ਦੀ ਪੁਰੀ। ੨. ਦੇਖੋ, ਸੁਖੰ ਅਤੇ ਸੁੱਖਾ.
ਸੰਗ੍ਯਾ- ਭੰਗੜਾਂ ਦਾ ਕਲਪਿਆ ਹੋਇਆ ਭੰਗ ਦਾ ਨਾਉਂ. ਵਿਜੀਆ.
ਕ੍ਰਿ- ਸੁਖਦਾਈ ਮਲੂਮ ਹੋਣਾ. ਪਿਆਰਾ ਲੱਗਣਾ. "ਘਰ ਆਂਗਨਿ ਨ ਸੁਖਾਈ." (ਸ੍ਰੀ ਬੇਣੀ) ੨. ਅਨੁਕੂਲ ਹੋਣਾ.
ਕ੍ਰਿ- ਸੁਖਦਾਈ ਮਲੂਮ ਹੋਣਾ. ਪਿਆਰਾ ਲੱਗਣਾ. "ਘਰ ਆਂਗਨਿ ਨ ਸੁਖਾਈ." (ਸ੍ਰੀ ਬੇਣੀ) ੨. ਅਨੁਕੂਲ ਹੋਣਾ.
ਕੋਮਲ ਆਸਨ, ਜਿਸ ਤੇ ਬੈਠਣ ਤੋਂ ਸੁਖ ਹੋਵੇ। ੨. ਪਾਲਕੀ.
ਕੰਬੋਮਾੜੀ ਪਿੰਡ ਦਾ ਪ੍ਰੇਮੀ, ਜਿਸ ਨੇ ਤਖਾਣ ਵੰਸ਼ ਦੇ ਕਲਸੀ ਗੋਤ ਵਿੱਚ ਜਨਮ ਲਿਆ, ਅਤੇ ਖ਼ਾਲਸਾ ਸਜਕੇ ਧਰਮਜੰਗਾਂ ਵਿੱਚ ਭਾਰੀ ਸੇਵਾ ਕੀਤੀ. ਇਸ ਨੇ ਸਰਦਾਰ ਮਤਾਬ ਸਿੰਘ ਨਾਲ ਮਿਲਕੇ ਮੱਸੇ ਰੰਘੜ ਆਦਿਕ ਤੁਰਕਾਂ ਨੂੰ ਹਰਿਮੰਦਿਰ ਦੀ ਬੇਅਦਬੀ ਦੀ ਸਜ਼ਾ ਦਿੱਤੀ. ਇਹ ਸੰਮਤ ੧੮੧੦ ਵਿੱਚ ਦੁੱਰਾਨੀਆਂ ਦੀ ਫੌਜ ਨਾਲ ਲੜਕੇ ਰਾਵੀ ਦੇ ਕਿਨਾਰੇ ਲਹੌਰ ਪਾਸ ਸ਼ਹੀਦ ਹੋਇਆ। ੨. ਧਰਮਵੀਰ ਬਾਜ ਸਿੰਘ ਦਾ ਭਾਈ ਜਿਸ ਨੇ ਬੰਦਾ ਬਹਾਦੁਰ ਨਾਲ ਮਿਲਕੇ ਅਨੇਕ ਜੰਗ ਫਤੇ ਕੀਤੇ। ੩. ਕਵਿ ਸੁੱਖਾ ਸਿੰਘ, ਜਿਸ ਦਾ ਜਨਮ ਸੰਮਤ ੧੮੨੫ ਵਿੱਚ ਹੋਇਆ. ਇਹ ਕੇਸਗੜ੍ਹ ਸਾਹਿਬ ਦਾ ਗਿਆਨੀ ਸੀ. ਇਸ ਨੇ ਸੰਮਤ ੧੮੫੪ ਵਿੱਚ ਦਸਮੇ ਪਾਤਸ਼ਾਹ ਜੀ ਦਾ ਗੁਰੁਵਿਲਾਸ ਰਚਿਆ. ਇਸ ਦਾ ਦੇਹਾਂਤ ਸੰਮਤ ੧੮੯੫ ਵਿੱਚ ਹੋਇਆ. ਇਸ ਦੀ ਧਰਮਪਤਨੀ ਗੁਲਾਬ ਦੇਵੀ ਦਾ ਦੇਹਾਂਤ ਸੰਮਤ ੧੯੩੫ ਵਿੱਚ ਹੋਇਆ ਹੈ। ੪. ਪਟਣੇ ਸਾਹਿਬ ਦੇ ਹਰਿਮੰਦਿਰ ਦਾ ਗ੍ਰੰਥੀ ਜਿਸਨੇ ਸੁਖਮਨਾ ਛੱਕੇ ਆਦਿਕ ਬਾਣੀ ਰਲਾਕੇ ਦਸਗ੍ਰੰਥ ਦੀ ਇੱਕ ਨਮੀ ਬੀੜ ਬਣਾਈ, ਜੋ "ਖਾਸ ਬੀੜ" ਕਰਕੇ ਪ੍ਰਸਿੱਧ ਹੈ. ਦੇਖੋ, ਸਰਬਲੋਹ। ੫. ਸਰਦਾਰ ਬਸਾਵਾ ਸਿੰਘ ਰਈਸ ਬਡਰੁੱਖਾਂ ਦਾ ਸਪੁਤ੍ਰ ਅਤੇ ਮਹਾਰਾਜ ਹੀਰਾ ਸਿੰਘ ਸਾਹਿਬ ਨਾਭਾਪਤਿ ਦਾ ਪਿਤਾ. ਇਸ ਨੇ ਰਾਜਾ ਸੰਗਤ ਸਿੰਘ ਜੀਂਦਪਤਿ ਦੇ ਲਾਵਲਦ ਮਰਨ ਤੇ ਗੱਦੀ ਦਾ ਦਾਵਾ ਕੀਤਾ ਸੀ, ਪਰ ਗਵਰਨਮੈਂਟ ਨੇ ਸਰਦਾਰ ਸਰੂਪ ਸਿੰਘ ਬਜੀਦਪੁਰੀਏ ਨੂੰ ਵਡੀ ਸ਼ਾਖ਼ ਦਾ ਸਮਝਕੇ ਰਾਜਾ ਥਾਪਿਆ. ਪਰ ਕਰਤਾਰ ਨੇ ਸਰਦਾਰ ਸੁੱਖਾ ਸਿੰਘ ਦੇ ਪੁਤ੍ਰ ਨੂੰ ਨਾਭੇ ਦਾ ਮਹਾਰਾਜਾ ਬਣਾ ਦਿੱਤਾ. ਸਰਦਾਰ ਸੁੱਖਾ ਸਿੰਘ ਦਾ ਦੇਹਾਂਤ ਸਨ ੧੮੫੨ ਵਿੱਚ ਹੋਇਆ.