nan
ਸੰਗ੍ਯਾ- ਕਮਲਾਂ ਦੀ ਵਾੜੀ। ੨. ਦਸਮਗ੍ਰੰਥ ਵਿੱਚ ਇਹ "ਮੋਦਕ" ਛੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਚਾਰ ਭਗਣ, , , , .#ਉਦਾਹਰਣ-#ਸੈਨ ਜੁਝੇ ਨ੍ਰਿਪ ਭ੍ਯੋ ਅਤਿ ਆਕੁਲ,#ਧਾਵਤ ਭ੍ਯੋ ਸਮੁਹੇ ਅਤਿ ਵ੍ਯਾਕੁਲ,#ਸੰਨਧ ਹਨਐ ਚਿਤ ਮੇ ਅਤਿ ਕ੍ਰੱਧਿਤ,#ਆਵਤ ਭ੍ਯੋ ਰਿਸ ਕੈ ਕਰ ਯੁੱਧਿਤ. (ਕਲਕੀ)#(ਅ) ਛੰਦਗ੍ਰੰਥਾਂ ਵਿੱਚ ਪੰਕਜਵਾਟਿਕਾ ਦਾ ਰੂਪ ਹੈ- ਚਾਰ ਚਰਣ, ਪ੍ਰਤਿ ਚਰਣ, ਭ, ਨ, ਜ, ਜ, ਲ,#, , , , .#ਉਦਾਹਰਣ-#ਰਾਮ ਚਲਤ ਨ੍ਰਿਪ ਕੇ ਯੁਗ ਲੋਚਨ,#ਬਾਰਿ ਭਰਤ ਭਯ ਵਾਰਿਦ ਰੋਚਨ. ×××#(ਰਾਮਚੰਦ੍ਰਿਕਾ)
ਸੰਗ੍ਯਾ- ਪੰਕਜ- ਆਸਨ. ਕਮਲ ਪੁਰ ਹੈ ਜਿਸ ਦਾ ਆਸਣ, ਬ੍ਰਹਮਾ.
ਸੰਗ੍ਯਾ- ਸ਼੍ਰੇਣੀ. ਕਤਾਰ। ੨. ਸਤਰ। ੩. ਗੋਤ੍ਰ. ਕੁਲ. ਵੰਸ਼। ੪. ਦੇਖੋ, ਉਛਾਲ.
ਦੇਖੋ, ਪੰਕ੍ਤਿ,
ਸੰਗ੍ਯਾ- ਚਿੱਕੜ ਦਾ ਖ਼ਜ਼ਾਨਾ, ਸਮੁੰਦਰ.
ਸੰਗ੍ਯਾ- ਪੰਕ (ਚਿੱਕੜ) ਤੋਂ ਰੁਹ (ਪੈਦਾ ਹੋਇਆ), ਪੰਕਜ. ਕਮਲ। ੨. ਵਿ- ਗਾਰੇ ਵਿੱਚੋਂ ਪੈਦਾ ਹੋਣ ਵਾਲਾ.
ਦੇਖੋ, ਪੰਕ। ੨. ਖੰਭ. ਪੰਖ. ਪਰ ਦੇਖੋ, ਪੰਖ. "ਜਿਉ ਮੁਰਗਾਈ ਪੰਕੁ ਨ ਭੀਜੈ." (ਕਲਿ ਅਃ ਮਃ ੪)
ਦੇਖੋ, ਪੰਕਰੁਹ.
nan
ਸੰਗ੍ਯਾ- ਖੰਭ. ਪਰ. "ਪੰਖ ਤੁਟੇ ਫਾਹੀ ਪੜੀ." (ਓਅੰਕਾਰ) ੨. ਪੰਛੀ ਦੀ ਥਾਂ ਭੀ ਪੰਖ ਸ਼ਬਦ ਵਰਤਿਆ ਹੈ. ਚਿੜੀ. ਬੁਲਬੁਲ. "ਫਰੀਦਾ, ਪੰਖ ਪਰਾਹੁਣੀ, ਦੁਨੀ ਸੁਹਾਵਾ ਬਾਗ." (ਸ. ਫਰੀਦ) ਭਾਵ ਰੂਹ ਤੋਂ ਹੈ.