Meanings of Punjabi words starting from ਬ

ਸੰ. ਵਹਿਤ੍ਰ. ਸੰਗ੍ਯਾ- ਜਹਾਜ. ਪੋਤ. ਦੇਖੋ, ਅੰ. Boat ਪ੍ਰਾ- ਬੋਹਿੱਥ. "ਬੋਹਿਥਉ ਬਿਧਾਤੈ ਨਿਰਮਯੋ." (ਸਵੈਯੇ ਮਃ ੩. ਕੇ) "ਬੋਹਿਥੜਾ ਹਰਿਚਰਣ." (ਆਸਾ ਮਃ ੫) "ਸਤਿਗੁਰ ਬੋਹਿਥੁ ਹਰਿਨਾਵ ਹੈ." (ਸ੍ਰੀ ਮਃ ੪) ਹਰਿ- ਨਾਮਰੂਪ ਬੋਹਿਥ.


ਸੁਗੰਧਿਤ ਕਰਦਾ ਹੈ। ੨. ਬੱਧਨ ਕਰਦਾ ਹੈ. "ਨਾਮ ਸੁਰ ਨਰਹ ਬੋਹੈ." (ਸਵੈਯੇ ਮਃ ੨. ਕੇ) ੩. ਸੰ. ਵ੍ਯੂਹ. ਸਮੁਦਾਯ. "ਨਾਮ ਟੇਕ ਸੰਗਾਦਿ ਬੋਹੈ." (ਸਵੈਯੇ ਮਃ ੪. ਕੇ) ਸੰਗੀ ਆਦਿ ਦੇ ਵ੍ਯੂਹ ਨੂੰ ਨਾਮ ਟੇਕ (ਆਧਾਰ) ਦਾਇਕ ਹੈ.


ਨਰ ਬਰ੍‍ਕਰ (ਬਕਰਾ) ਸਾਂਡ ਬਕਰਾ. "ਬਨ ਕੋ ਭ੍ਰਮੈਯਾ ਔਰ ਦੂਸਰੋ ਨ ਬੋਕ ਸੋ." (ਅਕਾਲ) ਜੰਗਲ ਵਿੱਚ ਫਿਰਨ ਵਾਲਾ ਜੇ ਆਪਣੀ ਕ੍ਰਿਯਾ ਤੋਂ ਕਰਤਾਰ ਨੂੰ ਰਿਝਾਉਣਾ ਚਾਹੇ, ਤਦ ਬੋਕ ਜੇਹਾ ਕੋਈ ਵਨਚਾਰੀ ਨਹੀਂ.


ਸੰਗ੍ਯਾ- ਚਮੜੇ ਦਾ ਡੋਲ.