Meanings of Punjabi words starting from ਸ

ਵਿ- ਸੁੱਖਾਂ ਵਿਚੋਂ ਵਡਾ ਸੁਖ. ਸਭ ਤੋਂ ਵਧਕੇ ਸੁਖ. "ਮੈ ਸਰਬਸੁਖਾ ਸੁਖ ਪਾਇਆ." (ਵਡ ਮਃ ੫) ੨. ਸੁਖ- ਅਸੁਖ (ਦੁੱਖ)


ਸੁਖਦਾਈ ਪ੍ਰਤੀਤ ਹੋਇਆ। ੨. ਸੁਖਾਇਆ. ਅਨੁਕੂਲ ਹੋਇਆ.


ਸੁਖਦਾਈ ਮਲੂਮ ਹੋਇਆ. "ਪ੍ਰਿਅ ਕੇ ਬਚਨ ਸੁਖਾਨੇ ਹੀਅਰੈ." (ਦੇਵ ਮਃ ੪) "ਮਨਿ ਤਨਿ ਪ੍ਰੇਮ ਸੁਖਾਨਿਆ." (ਮਲਾ ਮਃ ੧)


ਦੇਖੋ, ਸੁਖਾਲਾ.


ਸੰਗ੍ਯਾ- ਸੌਖ. ਆਸਾਨੀ. ਸੁਗਮਤਾ.


ਵਿ- ਸੌਖਾ. ਸੌਖੀ. ਆਸਾਨ। ੨. ਸੁਖਾਲਯ. ਸੁਖ ਦਾ ਘਰ. ਸੁਖਦਾਈ. "ਦਰ ਘਰ ਮਹਲਾ ਸੇਜ ਸੁਖਾਲੀ." (ਗਉ ਅਃ ਮਃ ੧)


ਕ੍ਰਿ- ਸੁਖਦਾਈ ਲੱਗਣਾ। ੨. ਅਨੁਕੂਲ ਪ੍ਰਤੀਤ ਹੋਣਾ.