Meanings of Punjabi words starting from ਪ

ਸੰਗ੍ਯਾ- ਪੰਛੀ (पक्षिन्. ) ਪੰਖਧਰ. "ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ." (ਸ੍ਰੀ ਅਃ ਮਃ ੧) ੨. ਪਕ੍ਸ਼੍‍- ਅਨੁ. ਜਿਸ ਦਾ ਜੋੜਾ ਨਾ ਹੋਵੇ. ਨਪੁੰਸਕ. "ਨਾਰਿ ਨ ਪੁਰਖ ਨ ਪੰਖਣੂ." (ਮਾਰੂ ਅਃ ਮਃ ੧) ੩. ਸੰ. पक्ष्णु- ਪਕ੍ਸ਼੍‌ਹ੍ਹਣੁ. ਪਕਾਉਣ (ਰਿੰਨ੍ਹਣ) ਵਾਲਾ. ਪਾਚਕ.


ਸੰਗ੍ਯਾ- ਪੰਖੜੀ. ਪਾਂਖੁੜੀ. ਫੁੱਲ ਦਾ ਦਲ. "ਖਿਰ੍ਯੋ ਸਰੋਜ ਚਿੱਤ ਬਹੁ ਭਾਂਤੀ। ਇੱਛਾ ਪੰਖਰੀ ਜਿਂਹ ਬਿਗਸਾਤੀ." (ਨਾਪ੍ਰ)


ਸੰਗ੍ਯਾ- ਪਵਨ ਵਿੱਚ ਕ੍ਸ਼ੋਭ ਕਰਨ ਦਾ ਯੰਤ੍ਰ. ਪੱਖਾ. ਵ੍ਯਜਨ.


ਸੰਗ੍ਯਾ- ਪਕ੍ਸ਼ਿਨ੍‌. ਪੰਖਧਾਰੀ. ਪੰਛੀ. ਪਰੰਦ. ਪਰਾਂ (ਫੰਘਾਂ) ਨਾਲ ਉਡਣ ਵਾਲਾ ਜੀਵ. "ਬਿਰਖ ਬਸੇਰੇ ਪੰਖਿ ਕੋ." (ਗਉ ਕਬੀਰ) "ਕਬੀਰ ਮਨ ਪੰਖੀ ਭਇਓ." (ਸਲੋਕ) "ਜਿਉ ਆਕਾਸੈ ਪੰਖੀਅਲੋ." (ਗੂਜ ਨਾਮ ਦੇਵ) ੨. ਭਾਵ- ਜੀਵਾਤਮਾ "ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ." (ਸੋਰ ਰਵਿਦਾਸ) ੩. ਪੱਖੀ. ਵ੍ਯਜਨ. "ਪੰਖੀ ਭਉਦੀਆ ਲੈਨਿ ਨ ਸਾਹ." (ਵਾਰ ਆਸਾ)