Meanings of Punjabi words starting from ਸ

ਪਿਆਰਾ ਲਗਦਾ, ਲਗਦੀ. ਭਾਉਂਦੀ. "ਜਿਤੁ ਮਿਲਿ ਹਰਿਭਗਤਿ ਸੁਖਾਂਦੀ." (ਦੇਵ ਮਃ ੪)


ਸੁਖ ਕਰਕੇ ਆਨੰਦ ਨਾਲ. "ਸੁਖਿ ਰੈਣਿ ਵਿਹਾਣੀ." (ਆਸਾ ਮਃ ੫) ੨. ਸੁਖ ਵਿੱਚ. "ਮਨੁ ਸੁਖਿ ਸਮਾਣਾ." (ਬਿਲਾ ਛੰਤ ਮਃ ੪) ੩. ਦੇਖੋ, ਸੁਖੀ.


ਸੰ. ਸੁਸਿਰ. ਵਿ- ਥੋਥਾ. ਖਾਲੀ। ੨. ਸੰਗ੍ਯਾ- ਮੁਰਲੀ ਆਦਿਕ ਵਾਜਾ, ਜੋ ਅੰਦਰੋਂ ਥੋਥਾ ਹੋਵੇ. "ਵੰਸ਼ਾਦਿਕੰਤੁ ਸੁਸਿਰੰ." (ਅਮਰਕੋਸ਼) ਦੇਖੋ, ਪੰਚ ਸਬਦ। ੩. ਅਗਨਿ। ੪. ਚੂਹਾ. ੫. ਲੌਂਗ.


ਵਿ- ਸੁਖ ਦਿਹੰਦਾ. ਸੁਖਦਾਈ। ੨. ਸੋਖਨ#ਕਰਿੰਦਾ. ਸੁਕਾਉਣ ਵਾਲਾ.


ਵਿ- ਸੁਖ ਵਾਲਾ. ਆਨੰਦੀ. "ਸੁਖੀ ਨਾਨਕ ਗੁਰਿ ਨਾਮ ਦ੍ਰਿੜਾਇਓ." (ਕਾਨ ਮਃ ੫) ੨. ਸ਼ੁਸ੍ਕ. ਖੁਸ਼ਕ. "ਰੁਖੀ ਸੁਖੀ ਖਾਇਕੈ ਠੰਡਾ ਪਾਣੀ ਪੀਉ." (ਸ. ਫਰੀਦ)


ਵਿ- ਸੁਖ ਵਾਲਾ. ਸੁਖੀ. "ਸੋ ਸੁਖੀਆ ਜਿਸੁ ਭ੍ਰਮ ਗਇਆ." (ਬਸੰ ਮਃ ੫)


ਵਿ- ਸੁਖਾਂ ਵਿੱਚੋਂ ਸਾਰ ਸੁਖ. "ਮੈ ਸੁਖੀ ਹੂੰ ਸੁਖ ਪਾਇਆ." (ਸ੍ਰੀ ਮਃ ੫. ਪੈਪਾਇ)