ਜ਼ਿਲਾ ਗੁਰਦਾਸਪੁਰ, ਬਟਾਲੇ ਤੋਂ ਪੰਜ ਕੋਹ ਦੱਖਣ, ਉੱਦੇਕੇ ਪਿੰਡ ਵਿੱਚ ਗੁਰੂ ਨਾਨਕ ਦੇਵ ਦਾ ਅਸਥਾਨ. ਇਸ ਥਾਂ ਜਗਤਗੁਰੂ ਬਟਾਲੇ ਜਾਣ ਸਮੇਂ ਪਧਾਰੇ ਹਨ. ਏਥੇ ਸ਼੍ਰਾੱਧਾਂ ਦੀ ਦਸਮੀ ਨੂੰ ਮੇਲਾ ਹੁੰਦਾ ਹੈ। ੨. ਦੇਖੋ, ਵੱਲਾ। ੩. ਦੇਖੋ, ਕੋਠਾ ਗੁਰੂ ਕਾ। ੪. ਦੇਖੋ, ਬਾਸਰਕੇ.
ਮਾਲਵੇ ਵਿੱਚ ਇੱਕ ਪਿੰਡ, ਜੋ ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਭਟਿੰਡਾ ਵਿੱਚ, ਰੇਲਵੇ ਸਟੇਸ਼ਨ ਜੈਤੋ ਤੋਂ ੧੪. ਮੀਲ ਅਤੇ ਭੁੱਚੋ ਤੋਂ ੧੫. ਮੀਲ ਹੈ. ਇਹ ਪਿੰਡ ਪ੍ਰਿਥੀਚੰਦ ਜੀ ਨੇ ਸੰਮਤ ੧੬੫੩ ਵਿੱਚ ਵਸਾਇਆ ਹੈ. ਸੋਢੀ ਕੌਲ ਸਾਹਿਬ ਨੇ ਇਸ ਨੂੰ ਬਹੁਤ ਰੌਣਕ ਦਿੱਤੀ.#ਕਹਿੰਦੇ ਹਨ ਕਿ ਸੁਲਹੀ ਇਸੇ ਪਿੰਡ ਵਿੱਚ ਇੱਟਾਂ ਦੇ ਜਲ ਰਹੇ ਆਵੇ ਵਿੱਚ ਪੈ ਕੇ ਮੋਇਆ ਸੀ. ਇਹ ਆਵਾ ਪਿੰਡ ਤੋਂ ੧. ਮੀਲ ਚੜ੍ਹਦੇ ਪਾਸੇ ਸੀ. ਗੁਰੂ ਕਾ ਕੋਠਾ ਪ੍ਰਿਥੀਚੰਦ ਜੀ ਦੀ ਔਲਾਦ ਦੇ ਸੋਢੀ ਸਾਹਿਬਾਨ ਦੀ ਮਾਲਕੀਯਤ ਅਤੇ ਜਾਗੀਰ ਹੈ. ੨. ਵਜ਼ੀਰਾਬਾਦ ਵਿੱਚ ਛੀਵੇਂ ਸਤਿਗੁਰੂ ਗੁਰੁਦ੍ਵਾਰਾ. ਦੇਖੋ, ਗੁਰੂ ਕਾ ਕੋਠਾ.
ਜੈਤੋ ਤੋਂ ਪੰਜ ਕੋਹ ਪੂਰਵ ਮਾਲਵੇ ਵਿੱਚ ਇੱਕ ਪਿੰਡ. ਇਸ ਥਾਂ ਦਸਮੇਸ਼ ਦੇ ਪਹਿਰੂ ਨੇ ਇੱਕ ਦਿਵਾਨੇ ਨੂੰ, ਜੋ ਵਰਜਣ ਤੇ ਭੀ ਖੇਮੇ ਵਿੱਚ ਜਾਣਾ ਚਾਹੁੰਦਾ ਸੀ, ਅਜਿਹਾ ਮਾਰਿਆ ਕਿ ਥੋੜੇ ਸਮੇਂ ਪਿੱਛੋਂ ਉਸ ਦੇ ਪ੍ਰਾਣ ਨਿਕਲ ਗਏ.
ਦੇਖੋ, ਕੁਠਾਲੀ. "ਜਿਉ ਕਨਕੋ ਕੋਠਾਰੀ ਚੜਿਓ." (ਸਾਰ ਮਃ ੫) ੨. ਦੇਖੋ, ਕੁਠਾਰੀ.
ਛੋਟਾ ਕੋਸ੍ਠ. ਕੋਠੜੀ। ੨. ਅੰਗ੍ਰੇਜ਼ੀ ਢੰਗ ਦਾ ਬੰਗਲਾ। ੩. ਵ੍ਯਾਪਾਰ ਦੀ ਦੁਕਾਨ, ਜਿਸ ਥਾਂ ਹੁੰਡੀ ਦਾ ਲੈਣ ਦੇਣ ਹੋਵੇ। ੪. ਪਲੀਤੇ ਪਾਸ ਦਾ ਬੰਦੂਕ ਦਾ ਉਹ ਭਾਗ ਜਿਸ ਵਿੱਚ ਬਾਰੂਦ ਭਰੀਦਾ ਹੈ. ਇਹ ਪੁਰਾਣੇ ਜ਼ਮਾਨੇ ਦੀ ਬੰਦੂਕਾਂ, ਜੋ ਮੂੰਹ ਤੋਂ ਭਰੀਦੀਆਂ ਸਨ, ਉਨ੍ਹਾਂ ਵਿੱਚ ਹੁੰਦੀ ਸੀ. "ਗਜ ਨਿਕਾਲ ਡਾਲਤ ਬਿਚ ਕਬੈਂ। ਕੋਠੀ ਕਿਤਕ ਬਨੀ ਲਖ ਤਬੈਂ." (ਗੁਪ੍ਰਸੂ) ੫. ਭਾਵ- ਦੇਹ. "ਅੰਧੀ ਕੋਠੀ ਤੇਰਾ ਨਾਮੁ ਨਾਹੀ." (ਆਸਾ ਮਃ ੧)
nan
nan
nan
ਸੰਗ੍ਯਾ- ਝੁਕਾਉ. ਵਿੰਗ. ਖ਼ਮ। ੨. ਕੋਟਿ. ਕਰੋੜ. "ਕੋਡ ਅਨੰਦੁ." (ਜਪੁ) "ਕੌਤਕ ਕੋਡ ਤਮਾਸਿਆ." (ਵਾਰ ਜੈਤ) ੩. ਦੇਖੋ, ਕੋਡਿ.