Meanings of Punjabi words starting from ਪ

ਪੰਜ ਗ੍ਯਾਨਇੰਦ੍ਰਿਯ. "ਤਰਵਰਿ ਪੰਖੀ ਪੰਚ." (ਓਅੰਕਾਰ)


ਵਿ- ਪੰਛੀਆਂ ਦਾ ਰਾਜਾ. "ਪੰਖੀਰਾਇ ਗਰੁੜ" (ਧਨਾ ਤ੍ਰਿਲੋਚਨ) ੨. ਸੰਗ੍ਯਾ- ਗਰੁੜ.


ਸੰਗ੍ਯਾ- ਫੁੱਲ ਦੀ ਪੱਤੀ. ਦਲ. ਪਾਂਖੁਰੀ. "ਅਲਿ ਪੰਖੁਰੀ ਕਮਲ ਕਰ." (ਚਰਿਤ੍ਰ ੩੧੪)


ਸੰਗ੍ਯਾ- ਪੰਖਧਰ. ਪੰਛੀ. ਪਰੰਦ. ਦੇਖੋ, ਦੁਇ ਪੰਖੇਰੂ.


ਸੰਗ੍ਯਾ- ਪੰਕ. ਚਿੱਕੜ. ਦੇਖੋ, ਨਿਪੰਗ। ੨. ਸੰ. पङ्क ਭਮੱਕੜ. ਪਰਵਾਨਾ. ਪਤੰਗਾ। ੩. ਸੰ. पङगु. ਪੰਗੁ. ਵਿ- ਪਿੰਗਲਾ. ਲੰਙਾ. ਪਾਦਹੀਨ. "ਗੁਰਮੁਖ ਪੰਥੀ ਪੰਗ ਬਾਰਹਿ ਖੇਲਿਆ." (ਭਾਗੁ) ਯੋਗੀਆਂ ਦੇ ਬਾਰਾਂ ਮਾਰਗਾਂ ਵਿੱਚ ਚੱਲਣ ਲਈ ਗੁਰੂ ਦਾ ਸਿੱਖ ਪਿੰਗਲਾ ਹੈ. "ਕੁਚ ਬੋਝਨ ਕਰ ਡਗਮਗਾਤ ਤ੍ਰਿਯ ਚਲ ਨ ਸਕਤ ਭੀ ਪੰਗ." (ਸਲੋਹ) ੪. ਦੇਖੋ, ਪੰਗਾ.


ਦੇਖੋ, ਪੰਕ੍ਤਿ.


ਸੰਗ੍ਯਾ- ਲੱਕੜ ਦਾ ਟੁਕੜਾ. ਖੁੰਘੀ. ਫ਼ਾ. [پنگ] ਪੰਗ.


ਕ੍ਰਿ- ਛੇੜਖਾਨੀ ਕਰਨੀ. ਦੇਖੋ, ਪੰਗਾ. "ਪਰਘਰ ਜਾਇ ਨ ਲਈਐ ਪੰਗਾ." (ਭਾਗੁ)