nan
ਦੇਖੋ, ਸੁਖ. "ਸੁਖੁ ਦੁਖ ਰਹਤ ਸਦਾ ਨਿਰਲੇਪੀ." (ਸੋਰ ਮਃ ੯)
nan
ਸੰ. ਸੁਸੁਪ੍ਤਿ. ਸੰਗ੍ਯਾ- ਐਸੀ ਗਾੜ੍ਹੀ ਨੀਂਦ, ਜਿਸ ਵਿੱਚ ਸੁਪਨਾ ਭੀ ਨਾ ਹੋਵੇ। ੨. ਪਾਤੰਜਲ ਦਰਸ਼ਨ ਅਨੁਸਾਰ ਚਿੱਤ ਦੀ ਇੱਕ ਵ੍ਰਿੱਤਿ ਜੋ ਜੀਵ ਅਤੇ ਬ੍ਰਹਮ ਦੇ ਮੇਲ ਨੂੰ ਨਿੱਤ ਅਨੁਭਵ ਕਰਦੀ ਹੈ, ਪਰ ਇਸ ਦਸ਼ਾ ਵਿੱਚ ਇਹ ਗ੍ਯਾਨ ਨਹੀਂ ਹੁੰਦਾ ਕਿ ਬ੍ਰਹਮ ਦਾ ਮਿਲਾਪ ਪ੍ਰਾਪਤ ਕੀਤਾ ਹੈ.
ਦੇਖੋ, ਸੁੱਖੂ.
ਦੇਖੋ, ਬਾਜਕ.
ਸੁਖੇ- ਅਟ੍ਯਾ. ਸੰਗ੍ਯਾ- ਸੁਖ ਵਿੱਚ ਵਿਚਰਣ ਦੀ ਕ੍ਰਿਯਾ. "ਸੁਖ ਸੁਖੇਟਿਆ." (ਵਾਰ ਗੂਜ ੨. ਮਃ ੫)
nan
ਵਿ- ਸੁਖੈਨ. ਆਸਾਨ. ਸੁਗਮ। ੨. ਸੁਖ ਅਯਨ. ਸੁਖ ਦਾ ਘਰ. ਸੁਖਦਾਈ. "ਸੁਖੇਣ ਬੈਣ ਰਾਤ ਨੰ." (ਗਾਥਾ) ਸੁਖਦਾਈ ਬਚਨਾ ਨਾਲ ਜਿਸ ਦੀ ਪ੍ਰੀਤਿ ਨਹੀਂ। ੩. ਸੰ सुषेण ਸੁਸੇਣ. ਸੰਗ੍ਯਾ- ਵਿਸਨੁ। ੪. ਗੰਧਰਵਾਂ ਦਾ ਇੱਕ ਸਰਦਾਰ। ੫. ਵਰੁਣ ਅਥਵਾ ਧਨ੍ਵੰਤਰਿ ਦਾ ਪੁਤ੍ਰ, ਤਾਰਾ ਦਾ ਪਿਤਾ, ਸੁਗ੍ਰੀਵ ਦਾ ਸਹੁਰਾ ਅਤੇ ਮੰਤ੍ਰੀ, ਜੋ ਪ੍ਰਸਿੱਧ ਵੈਦ ਹੋਇਆ ਹੈ. ਰਾਮ ਲਛਮਣ ਦੇ ਮੂਰਛਿਤ ਹੋਣ ਪੁਰ ਇਸੇ ਨੇ ਹਨੂਮਾਨ ਨੂੰ ਬੂਟੀ ਲਿਆਉਣ ਲਈ ਭੇਜਿਆ ਸੀ. ਦੇਖੋ, ਸਰਬੌਸਧਿ ਪਰਬਤ. "ਜਾਮਵੰਤ ਸੁਖੇਣ ਨੀਲਰੁ ਹਨੂ ਅੰਗਦ ਕੇਸਰੀ." (ਰਾਮਾਵ)
ਸੁਖ ਵਿੱਚ। ੨. ਸੁਖ ਦਾ. "ਸੁਖੈ ਏਹੁ ਬਿਬੇਕੁ ਹੈ." (ਵਾਰ ਰਾਮ ੧. ਮਃ ੩)
nan
nan