Meanings of Punjabi words starting from ਸ

ਵਿ- ਸੋਖਾ. ਆਸਾਨ। ੨. ਸੁਖਦੈਨਾ. ਸੁਖਦਾਈ. "ਮਿਲਿਓ ਮਨੋਹਰ ਸਰਬ ਸੁਖੈਨਾ." (ਦੇਵ ਮਃ ੫) ੩. ਸੁਖ ਅਯਨ. ਸੁਖੀ. "ਜਿਸੁ ਨਾਮ ਰਿਦੈ ਸੋ ਸਹਜ ਸੁਖੈਨਾ." (ਭੈਰ ਅਃ ਮਃ ੫) ਦੇਖੋ, ਸੁਖੇਣ.


ਦੇਖੋ, ਸੁਖੁਪਤਿ.


ਸੰ. ਸੁਸਾ. ਸੰਗ੍ਯਾ- ਸਨਸਨਹਾਟ. ਸੱਨਾਟਾ. "ਕਹੂੰ ਸਸਤ੍ਰ ਸੁਖੰ." (ਵਿਚਿਤ੍ਰ) ੨. ਦੇਖੋ, ਸੁਖ.


ਵਿ- ਸੁਖਦਾਇਕ ਵਸਤ੍ਰ। ੨. ਕਵਚ. ਸੰਜੋਆ.


ਸੰ. ਸੁ- ਗਮ. ਉੱਤਮ ਚਾਲ। ੨. ਦੇਖੋ, ਸੁਰਤਿ.


ਦੇਖੋ, ਸ੍ਵਗਤ।੨ ਦੇਖੋ, ਸੁਗਤਿ। ੩. ਸੰ. ਬੁੱਧ ਭਗਵਾਨ। ੪. ਬੁੱਧ ਦਾ ਧਰਮ ਧਾਰਨ ਵਾਲਾ. ਬੌੱਧ.


ਵਿ- ਉੱਤਮ ਗਤਿ ਨੂੰ ਪ੍ਰਾਪਤ ਹੋਇਆ। ੨. ਚੰਗੀ ਚਾਲ ਵਾਲਾ.


ਵਿ- ਉੱਤਮ ਗਤਿ. ਉੱਤਮ ਚਾਲ। ੨. ਚੰਗੀ ਦਸ਼ਾ (ਹਾਲਤ) ੩. ਸੰਗ੍ਯਾ- ਕੈਵਲ੍ਯ ਮੁਕਤਿ.


ਸੰ. ਵਿ- ਆਸਾਨ. ਸੁਖਾਲਾ। ੨. ਉਹ ਥਾਂ ਜਿੱਥੇ ਆਸਾਨੀ ਨਾਲ ਜਾ ਸਕੀਏ.


ਸੁ- ਗ੍ਰੰਥ. ਉੱਤਮ ਗ੍ਰੰਥ. ਪਰਮਾਰਥ ਬੋਧਕ ਗ੍ਰੰਥ. ਗੁਰੁਬਾਣੀ ਦੇ ਗ੍ਰੰਥ. "ਅਰਥ ਸਮਰਥ ਸੁਰੁਗਰਥ ਸਮਾਈ." (ਭਾਗੁ)


ਸੰ. ਸੁਗਾਤ੍ਰ. ਵਿ- ਅੱਛੇ ਸ਼ਰੀਰ ਵਾਲਾ. ਸੁਡੌਲ। ੨. ਤੁ. [سوَغات] ਸੌਗ਼ਾਤ. ਸੰਗ੍ਯਾ- ਤੋਫਾ "ਲੇਕਰ ਭਲੇ। ਸੁਗਾਤ ਸਮਾਜਾ." (ਗੁਪ੍ਰਸੂ)