Meanings of Punjabi words starting from ਪ

¹ ਸੰ. पन्च. ਧਾ- ਪ੍ਰਸਿੱਧ ਕਰਨਾ, ਫੈਲਾਉਣਾ (ਪਸਾਰਨਾ) ੨. पञ्जन. ਵਿ- ਪਾਂਚ. ਚਾਰ ਉੱਪਰ ਇੱਕ- ੫। ੩. ਸੰਗ੍ਯਾ- ਪੰਜ ਅਥਵਾ ਜਾਦਾ ਮਨੁੱਖਾਂ ਦਾ ਸਮੁਦਾਯ। ੪. ਚੌਧਰੀ. ਨੰਬਰਦਾਰ, ਜੋ ਪੰਜਾਂ ਵਿੱਚ ਸਰਕਰਦਾ ਹੈ, "ਮਿਲਿ ਪੰਚਹੁ ਨਹੀ ਸਹਸਾ ਚੁਕਾਇਆ." (ਸੋਰ ਮਃ ੫) ੫. ਸਾਧੁਜਨ. ਗੁਰਮੁਖ.#"ਪੰਚ ਮਿਲੇ ਸੁਖ ਪਾਇਆ." (ਸੂਹੀ ਛੰਤ ਮਃ ੧)#"ਪੰਚ ਪਰਵਾਨ ਪੰਚ ਪਰਧਾਨੁ." (ਜਪੁ) ੬. ਸਿੱਖ ਧਰਮ ਅਨੁਸਾਰ ਪੰਜ ਪ੍ਯਾਰੇ. ਰਹਿਣੀ ਦੇ ਪੂਰੇ ਪੰਜ ਗੁਰਸਿੱਖ.#"ਗੁਰਘਰ ਕੀ ਮਰਯਾਦਾ ਪੰਚਹੁਁ,#ਪੰਚਹੁਁ ਪਾਹੁਲ ਪੂਰਬ ਪੀਨ।#ਹੁਇ ਤਨਖਾਹੀ ਬਖਸ਼ਹਿਂ ਪੰਚਹੁਁ,#ਪਾਹੁਲ ਦੇਂ ਮਿਲ ਪੰਚ ਪ੍ਰਬੀਨ।#ਲਖਹੁ ਪੰਚ ਕੀ ਬਡ ਬਡਿਆਈ,#ਪੰਚ ਕਰਹਿਂ ਸੋ ਨਿਫਲ ਨ ਚੀਨ." (ਗੁਪ੍ਰਸੂ)#੭. ਪੰਜ ਗਿਣਤੀ ਵਾਲੇ ਪਦਾਰਥ. ਕਾਮਾਦਿ ਪੰਚ ਵਿਕਾਰ. "ਤਉ ਪੰਚ ਪ੍ਰਗਟ ਸੰਤਾਪੈ." (ਸ੍ਰੀ ਬੇਣੀ) "ਪੰਚ ਮਨਾਏ, ਪੰਚ ਰੁਸਾਏ, ਪੰਚ ਵਸਾਏ, ਪੰਚ ਗਵਾਏ." (ਆਸਾ ਅਃ ਮਃ ੫)#ਸਤ੍ਯ, ਸੰਤੋਖ, ਦਯਾ, ਧਰਮ ਅਤੇ ਧੀਰਯ ਮਨਾਏ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੁਸਾਏ, ਪੰਜ ਤੱਤਾਂ ਦੇ ਗੁਣ ਛਿਮਾ ਆਦਿ ਵਸਾਏ, ਪੰਜ ਵਿਸੇ ਸ਼ਬਦ ਆਦਿ ਗਵਾਏ। ੮. ਪਨਚ (ਧਨੁਖ) ਅਤੇ ਪ੍ਰਤ੍ਯੰਚਾ (ਚਿੱਲੇ) ਦੀ ਥਾਂ ਭੀ ਪੰਚ ਸ਼ਬਦ ਆਇਆ ਹੈ, ਦੇਖੋ, ਅਰਪੰਚ.

(ਰਤਨਮਾਲਾ ਬੰਨੋ) ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਸਾੜਨ ਲਈ, ਜਤ ਸ਼ਾਂਤਿ ਸੰਤੋਖ ਵਿਰਾਗ ਅਤੇ ਨਿੰਮ੍ਰਤਾ ਰੂਪ ਪੰਜ ਅਗਨੀਆਂ ਆਪਣੇ ਅੰਦਰ ਮਚਾਵੇ.

ਦੇਖੋ, ਪੰਚਾਂਗ.

ਚਾਉਲ, ਮੂੰਗੀ, ਤਿਲ, ਜੌ, ਮਾਂਹ.

ਵਿਕਾਰਾਂ ਤੋਂ ਹਟਕੇ ਸੁਮਾਰਗ ਪਈਆਂ ਪੰਜ ਗ੍ਯਾਨਇੰਦ੍ਰੀਆਂ. "ਪੰਚ ਸਖੀ ਮਿਲਿ ਮੰਗਲ ਗਾਇਆ." (ਆਸਾ ਮਃ ੫)

ਪੰਚ ਪ੍ਯਾਰੇ. ਗੁਰਮਤ ਧਾਰੀ ਪੰਜ ਸਿੱਖ. "ਗੁਰਮਤਿ ਪੰਚ ਸਖੇ ਗੁਰਭਾਈ." (ਮਾਰੂ ਸੋਲਹੇ ਮਃ ੧)

ਦੋ ਹੱਥ, ਦੋ ਪੈਰ ਅਤੇ ਮੂੰਹ ਦਾ ਧੋਣਾ. ਖ਼ਾ- ਪੰਜਸਨਾਨਾ। ੨. ਪਾਰਾਸ਼ਰ ਸਿਮ੍ਰਿਤੀ ਅਃ ੧੨. ਸ਼ਃ ੯- ੧੦ ਵਿੱਚ ਇਹ ਪੰਜ ਸਨਾਨ ਹਨ-#ੳ. ਆਗਨੇਯ (ਭਸਮ ਨਾਲ ਸ਼ਰੀਰ ਦੀ ਸ਼ੁੱਧੀ),#ਅ. ਵਾਰੁਣ (ਜਲ ਨਾਲ ਸਫਾਈ),#ੲ. ਬ੍ਰਹਮ (ਵੇਦਮੰਤ੍ਰਾਂ ਨਾਲ ਪਵਿਤ੍ਰਤਾ),#ਸ. ਵਾਯਵ੍ਯ (ਪੌਣ ਨਾਲ ਸ਼ੁੱਧੀ)#ਹ. ਦਿਵ੍ਯ (ਮੀਂਹ ਪੈਂਦੇ ਧੁੱਪ ਵਿੱਚ ਸਨਾਨ).

ਪੰਜ ਵਾਜਿਆਂ ਦੇ ਸ਼ਬਦ. ਪੰਜ ਵਾਜੇ ਇਹ ਹਨ-#ੳ. ਤਤ (तत्) ਤਾਰ ਅਤੇ ਤੰਦ ਦੇ ਵਾਜੇ. ਸਿਤਾਰ ਰਬਾਬ ਆਦਿ.#ਅ. ਵ੍ਰਿਤ (वृत) ਚੰਮ ਨਾਲ ਮੜ੍ਹੇ ਹੋਏ ਵਾਜੇ. ਮ੍ਰਿਦੰਗ ਢੋਲਕ ਆਦਿ.#ੲ. ਘਨ. ਧਾਤੁ ਦੇ ਘੰਟਾ ਛੈਣੇ ਆਦਿ.#ਸ. ਨਾਦ. ਘੜਾ ਆਦਿ, ਜਿਨ੍ਹਾਂ ਦੇ ਪੁਲਾੜ ਵਿੱਚੋਂ ਹੱਥ ਦੇ ਪ੍ਰਹਾਰ ਨਾਲ ਸੁਰ ਕੱਢੀਦਾ ਹੈ.#ਹ. ਸੁਖਿਰ (सुपिर) ਫੂਕ ਨਾਲ ਵਜਾਉਣ ਵਾਲੇ ਵਾਜੇ. ਨਫੀਰੀ, ਮੁਰਲੀ ਆਦਿ. "ਤਤ ਬਿਤ ਘਨ ਸੁਖਰਸ ਸਭ ਬਾਜੋਂ। ਸੁਨ ਮਨ ਰਾਗੰ ਗੁਨਿਗਨ ਲਾਜੈਂ." (ਅਜਰਾਜ) ੨. ਯੋਗੀਆਂ ਦੇ ਕਲਪੇ ਹੋਏ ਦਸਮ ਦ੍ਵਾਰ ਦੇ ਪੰਚ ਸ਼ਬਦ-#ਸੰਖ, ਮ੍ਰਿਦੰਗ, ਕਿੰਗੁਰੀ, ਮੁਰਲੀ ਅਤੇ ਵੀਣਾ ਦੀ ਧੁਨਿ। ੩. ਹਠਯੋਗਪ੍ਰਦੀਪਿਕਾ ਅਨੁਸਾਰ- ਭ੍ਰਮਰਗੁੰਜਾਰ, ਹਵਾ ਭਰੀ ਨਲਕੀ ਦੀ ਧੁਨਿ ਜੇਹਾ ਸ਼ਬਦ, ਘੰਟਾ- ਧੁਨਿ, ਸਮੁਦ੍ਰਗਰਜਨ ਅਤੇ ਮੇਘ ਦੀ ਗਰਜ. "ਪੰਚ ਸਬਦ ਤਹਿ ਪੂਰਨ ਨਾਦ." (ਰਾਮ ਮਃ ੫) ੪. ਪੁਰਾਣਾਂ ਅਨੁਸਾਰ ਪੰਚ ਸ਼ਬਦ- ਵੇਦਧ੍ਵਨਿ, ਬੰਦੀਜਨਧ੍ਵਨਿ, ਜਯਧ੍ਵਨਿ, ਸ਼ੰਖਧ੍ਵਨਿ ਅਤੇ ਨਿਸ਼ਾਨਧ੍ਵਨਿ। ੫. ਪੁਰਾਣਾਂ ਅਨੁਸਾਰ ਪੰਜ ਵਾਜਿਆਂ ਦਾ ਸ਼ਬਦ, ਜੋ ਰਾਜੇ ਦੇ ਅੱਗੇ ਵੱਜਣਾ ਵਿਧਾਨ ਹੈ- ਸਿੰਗ, ਡਫ, ਸ਼ੰਖ, ਭੇਰੀ ਅਤੇ ਜਯਘੰਟਾ.

ਵਿ- ਜਿਸ ਦੇ ਸਦਾ ਅਖੰਡ ਪੰਜ ਸ਼ਬਦ ਵਜਦੇ ਹਨ। ੨. ਸੰਗ੍ਯਾ- ਅਭ੍ਯਾਸੀ, ਗੁਰਮੁਖ ਪੁਰਖ. "ਵੀਵਾਹ ਹੋਆ ਸੋਭ ਸੇਤੀ ਪੰਚਸਬਦੀ ਆਇਆ." (ਸੂਹੀ ਛੰਤ ਮਃ ੧)