nan
nan
ਸੰਗ੍ਯਾ- ਮੋਤੀ ਆਕਾਰ ਦੇ ਘੀ ਵਿੱਚ ਤਲੇ ਬੇਸਣ ਦੇ ਪਕੌੜਿਆਂ ਨੂੰ ਖੰਡ ਦੀ ਚਾਸ਼ਨੀ ਵਿੱਚ ਮਿਲਾ ਅਤੇ ਚੂਰਣ ਕਰਕੇ ਬਣਾਈ ਇੱਕ ਮਿਠਾਈ. ਸੰ. ਮੁਕ੍ਤਾਮੋਦਕ। ੨. ਮੁਕਤਾ ਚੂੜ. ਸਿਰ ਤੇ ਪਹਿਰਣ ਦਾ ਮੋਤੀ ਜੜਿਆ ਗਹਿਣਾ. "ਮਨੁ ਮੋਤੀਚੂਰ ਵਡ ਗਹਨ ਗਹਨਈਆ." (ਬਿਲਾ ਅਃ ਮਃ ੪) ਮਨ ਦਾ ਗ੍ਰਹਣ (ਫੜਨਾ), ਵਡਾ ਮੁਕ੍ਤਾਚੂੜ ਭੂਸਣ ਹੈ.
nan
ਸੰਗ੍ਯਾ- ਉਹ ਸਿੱਪੀ, ਜਿਸ ਵਿੱਚ ਮੋਤੀ ਹੈ। ੨. ਮੋਤੀ ਰੱਖਣ ਦਾ ਡੱਬਾ। ੩. ਮੋਤੀ (ਰਤਨ) ਦਾਨ ਕਰਨ ਦੀ ਕ੍ਰਿਯਾ.
nan
ਇਸ ਨਾਉਂ ਦੇ ਅਨੇਕ ਬਾਗ ਭਾਰਤ ਵਿੱਚ ਹਨ। ੨. ਦਿੱਲੀ ਵਿੱਚ ਉਹ ਬਾਗ, ਜਿਸ ਵਿੱਚ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਵਿਰਾਜੇ ਸਨ. ਹੁਣ ਇੱਥੇ ਕੋਈ ਬਾਗ ਨਹੀਂ ਕੇਵਲ ਗੁਰਦ੍ਵਾਰਾ ਹੈ. ਦੇਖੋ, ਦਿੱਲੀ। ੩. ਰਿਆਸਤ ਪਟਿਆਲੇ ਦਾ ਪ੍ਰਸਿੱਧ ਮੋਤੀ ਬਾਗ, ਜੋ ਮਹਾਰਾਜਾ ਦਾ ਨਿਵਾਸ ਅਸਥਾਨ ਹੈ.
ਦੀਵਾਨ ਮੁਹਕਮਚੰਦ ਦਾ ਵਡਾ ਪੁਤ੍ਰ, ਜਿਸ ਨੂੰ ਮਹਾਰਾਜਾ ਰਣਜੀਤਸਿੰਘ ਨੇ ਪਹਿਲਾਂ ਜਲੰਧਰ ਦਾ ਫੇਰ ਕਸ਼ਮੀਰ ਦਾ ਗਵਰਨਰ ਬਣਾਇਆ, ਇਹ ਸਨ ੧੮੧੯ ਤੋਂ ੨੬ ਤਕ ਕਸ਼ਮੀਰ ਦਾ ਹਾਕਿਮ ਰਿਹਾ. ਇਹ ਕਈ ਵਾਰ ਸਰਕਾਰ ਅੰਗ੍ਰੇਜ਼ੀ ਪਾਸ ਮਹਾਰਾਜਾ ਦਾ ਏਲਚੀ ਹੋਕੇ ਗਿਆ ਅਰ ਸਨ ੧੮੩੦ ਵਿੱਚ ਜੋ ਮਿਸ਼ਨ ਲਹੌਰ ਦਰਬਾਰ ਵੱਲੋਂ ਲਾਰਡ ਬੈਂਟਿਕ ਪਾਸ ਸ਼ਿਮਲੇ ਭੇਜਿਆ ਗਿਆ ਸੀ, ਇਹ ਉਸ ਦਾ ਮੈਂਬਰ ਸੀ.#ਇਸ ਦੇ ਪੁਤ੍ਰ ਦੇਵੀਦਿਆਲ ਅਤੇ ਕਿਰਪਾਰਾਮ ਭੀ ਮਹਾਰਾਜਾ ਰਣਜੀਤ ਸਿੰਘ ਦੀ ਉੱਤਮ ਸੇਵਾ ਕਰਦੇ ਰਹੇ. ਦੇਵੀਦਿਆਲ ੨੧. ਵਰ੍ਹੇ ਦੀ ਉਮਰ ਵਿੱਚ ਫੌਜੀ ਅਫਸਰ ਹੋਇਆ ਅਤੇ ਇੱਕ ਜੰਗ ਵਿੱਚ ਮਾਰਿਆ ਗਿਆ. ਕਿਰਪਾਰਾਮ ਆਪਣੇ ਪਿਤਾ ਵਾਂਙ ਜਲੰਧਰ ਅਤੇ ਕਸ਼ਮੀਰ ਦਾ ਗਵਰਨਰ ਬਣਿਆ.#ਡੋਗਰਾ ਧ੍ਯਾਨਸਿੰਘ, ਮੋਤੀਰਾਮ ਅਤੇ ਉਸ ਦੀ ਔਲਾਦ ਨਾਲ ਦਿਲੀ ਵੈਰ ਰਖਦਾ ਸੀ ਅਤੇ ਅਨੇਕ ਤਰਾਂ ਦੇ ਜਾਲ ਬਣਾਉਂਦਾ ਰਹਿਂਦਾ. ਅੰਤ ਨੂੰ ਉਸ ਨੇ ਮਹਾਰਾਜਾ ਦੀ ਨਾਰਾਜਗੀ ਕਰਵਾ ਹੀ ਦਿੱਤੀ. ਬਾਪ ਬੇਟਾ ਪੰਜਾਬ ਛੱਡਕੇ ਕਾਸ਼ੀ ਜਾ ਰਹੇ, ਜਿੱਥੇ ਮੋਤੀਰਾਮ ਦਾ ਸਨ ੧੮੩੯ ਅਤੇ ਕਿਰਪਾਰਾਮ ਦਾ ਸਨ ੧੮੪੨ ਵਿੱਚ ਦੇਹਾਂਤ ਹੋਇਆ.
ਸੰ. ਮੁਸ੍ਤਾ. ਸੰਗ੍ਯਾ- ਇੱਕ ਪ੍ਰਕਾਰ ਦਾ ਘਾਹ, ਜਿਸ ਦੀ ਜੜ ਵਿੱਚ ਇੱਕ ਗੱਠੀ ਹੁੰਦੀ ਹੈ, ਜੋ ਵਿੱਚੋਂ ਚਿੱਟੀ ਅਤੇ ਸੁਗੰਧ ਵਾਲੀ ਹੁੰਦੀ ਹੈ. ਇਸ ਨੂੰ ਨਾਗਰ ਮੋਥਾ ਭੀ ਸਦਦੇ ਹਨ. ਦੇਖੋ, ਨਾਗਰਮੋਥਾ.
ਸੰ. ਸੰਗ੍ਯਾ- ਆਨੰਦ. ਖ਼ੁਸ਼ੀ. ਦੇਖੋ, ਮੁਦ ਧਾ। ੨. ਪਿਆਰੀ ਵਸਤੁ ਦੀ ਪ੍ਰਾਪਤੀ ਤੋਂ ਹੋਇਆ ਆਨੰਦ। ੩. ਸੁਗੰਧ. ਖ਼ੁਸ਼ਬੂ.
ਸੰ. ਵਿ- ਮੋਦ (ਖੁਸ਼) ਕਰਨ ਵਾਲਾ. ਆਨੰਦਦਾਇਕ। ੨. ਸੰਗ੍ਯਾ- ਲੱਡੂ. "ਮੋਦਕ ਬਨਾਏ ਜੋਊ ਮੋਦਕ ਮਹਾਨ ਕੋ." (ਗੁਪ੍ਰਸੂ) ੩. ਇੱਕ ਛੰਦ, ਜਿਸ ਦੇ ਚਾਰ ਚਾਰ ਭਗਣ ਗਣ ਵਾਲੇ ਚਾਰ ਚਰਣ ਹੁੰਦੇ ਹਨ. ਰਾਮਚੰਦ੍ਰਿਕਾ ਵਿੱਚ ਇਸ ਦਾ ਨਾਮ ਸੁੰਦਰੀ ਭੀ ਹੈ. ਦੇਖੋ, ਸੁੰਦਰੀ (ਅ). ੪. ਗੁੜ. ਕੰਦਸ੍ਯਾਹ.
ਸੰ. ਸੰਗ੍ਯਾ- ਖ਼ੁਸ਼ ਕਰਨ ਦੀ ਕ੍ਰਿਯਾ। ੨. ਮੋਮ। ੩. ਆਨੰਦ. ਪ੍ਰਸੰਨਤਾ। ੪. ਸੁਗੰਧ ਫੈਲਾਉਣੀ.