ਸੰਗ੍ਯਾ- ਉੱਤਮ ਗਿਆਨ. ਆਤਮਗ੍ਯਾਨ। ੨. ਯਥਾਰਥ ਗ੍ਯਾਨ.
nan
ਵਿ- ਉੱਤਮ ਗ੍ਯਾਨ ਦੇ ਧਾਰਨ ਵਾਲਾ. ਆਤਮਗ੍ਯਾਨੀ। ੨. ਯਥਾਰਥ ਗ੍ਯਾਨੀ. "ਸੋਈ ਸੁਗਿਆਨਾ ਸੋ ਪਰਧਾਨਾ." (ਆਸਾ ਛੰਤ ਮਃ ੫) "ਜੋ ਇਸੁ ਮਾਰੇ ਸੋਈ ਸੁਗਿਆਨੀ." (ਗਉ ਅਃ ਮਃ ੫)
nan
ਇੱਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੨੫ ਮਾਤ੍ਰਾ, ਪਹਿਲਾ ਵਿਸ਼੍ਰਾਮ ੧੫. ਪੁਰ, ਦੂਜਾ ੧੦. ਪੁਰ, ਅੰਤ ਦੋ ਗੁਰੁ.#ਉਦਾਹਰਣ-#ਤੂ ਕਰਤਾ ਆਪ ਅਭੁੱਲ ਹੈ ਭੁੱਲਣ ਵਿੱਚ ਨਾਹੀਂ,#ਤੂ ਕਰਹਿ ਸੁ ਸੱਚੇ ਭਲਾ ਹੈ, ਗੁਰੁਸਬਦਿ ਬੁਝਾਈਂ.#(ਵਾਰ ਗਉ ੧. ਮਃ ੪)#(ਅ) ਦੂਜਾ ਭੇਦ- ਹਰੇਕ ਚਰਣ ਦੇ ਆਦਿ ਲਘੁ, ੧੫- ੧੦ ਮਾਤ੍ਰਾ ਪੁਰ ਵਿਸ਼੍ਰਾਮ, ਅੰਤ ਦੋ ਗੁਰੁ ਦੀ ਥਾਂ ਗੁਰੁ ਲਘੁ.#ਉਦਾਹਰਣ-#ਸੁ ਰੀਤਿ ਹੈ ਇਹ ਪ੍ਰੇਮ ਸੇ ਨਿਤ,#ਧ੍ਯਾਇਯੇ ਗੋਬਿੰਦ. xxx
ਉੱਤਮ ਗੁਣ.
ਫ਼ਾ. [سوگند] ਸੰਗ੍ਯਾ- ਸੌਂਹ. ਸ਼ਪਥ. ਕਸਮ। ੨. ਪ੍ਰਤਿਗ੍ਯਾ. ਪ੍ਰਣ.
nan
ਸੰਗ੍ਯਾ- ਖ਼ੁਸ਼ਬੂ. ਉੱਤਮ ਗੰਧ। ੨. ਕਮਲ। ੩. ਚੰਦਨ। ੪. ਸੌਗੰਦ. ਪ੍ਰਣ. ਪ੍ਰਤਿਗ੍ਯਾ. "ਪਾਰਸ ਚੰਦਨੈ ਤਿਨ ਹੈ ਏਕ ਸੁਗੰਧ." (ਸ. ਕਬੀਰ) ਪਾਰਸ ਅਤੇ ਚੰਦਨ ਦਾ ਨੇਮ ਹੈ ਕਿ ਸਪਰਸ਼ ਕਰਨ ਵਾਲੇ ਨੂੰ ਕੰਚਨ ਅਤੇ ਚੰਦਨ ਕਰਨਾ.
nan