ਪੰਜ ਸਰੋਵਰ. ਪਰਮ ਪਵਿਤ੍ਰ ਪੰਜ ਤਾਲ- ਅੰਮ੍ਰਿਤਸਰ, ਸੰਤੋਖਸਰ, ਰਾਮਸਰ, ਕੌਲਸਰ ਅਤੇ ਵਿਵੇਕਸਰ, ਦੇਖੋ, ਅੰਮ੍ਰਿਤਸਰ। ੨. ਸੰ. ਪੰਚ ਸ਼ਰ. ਦੇਖੋ, ਪੰਚਸਾਯਕ.
ਪੰਜ ਸ਼ਾਖਾ (ਉਂਗਲੀਆਂ) ਰੱਖਣ ਵਾਲਾ ਹੱਥ.
ਸੰਗ੍ਯਾ- ਕਾਮ ਦੇ ਪੰਜ ਸਾਯਕ (ਤੀਰ)- ਦ੍ਰਵਣ, ਸ਼ੋਸਣ, ਤਾਪਨ, ਮੋਹਨ ਅਤੇ ਉਨਮਾਦਨ. ਦੇਖੋ, ਪੰਚ ਬਾਣ। ੨. ਪੰਜ ਤੀਰ ਰੱਖਣ ਵਾਲਾ ਕਾਮ. ਮਨਮਥ. ਅਨੰਗ. ਪੰਚਸ਼ਰ.
ਪੰਜ ਸਿੱਕਹਦਾਰ. ਪੰਜ ਹੁਕੂਮਤ ਕਰਨ ਵਾਲੇ ਕਾਮਾਦਿ ਵਿਕਾਰ. "ਏਕੁ ਕੋਟੁ ਪੰਚ ਸਿਕਦਾਰਾ." (ਸੂਹੀ ਕਬੀਰ) ਕੋਟ ਤੋਂ ਭਾਵ ਸ਼ਰੀਰ ਹੈ.
ਕਾਮਾਦਿ ਹਿੰਸਕ ਵਿਕਾਰ. "ਪੰਚ ਸਿੰਘ ਰਾਖੇ ਪ੍ਰਭ ਮਾਰਿ." (ਰਾਮ ਮਃ ੫)
nan
ਕਾਮਾਦਿ ਪੰਜ ਬਹਾਦੁਰ ਯੋਧਾ, ਜੋ ਸਭ ਨੂੰ ਜੈ ਕਰਦੇ ਹਨ. "ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ?" (ਆਸਾ ਮਃ ੫)
ਸੰ. पञ्चशैल. ਪੁਰਾਣਾਂ ਅਨੁਸਾਰ ਸੁਮੇਰੁ ਦੇ ਦੱਖਣ ਵੱਲ ਇੱਕ ਪਰਵਤ ਹੈ, ਜੋ ਦੇਵਤਿਆਂ ਦਾ ਭੋਗ ਅਸਥਾਨ ਹੈ. ਇੱਥੇ ਸਭ ਤਰਾਂ ਦੇ ਭੋਗ ਵਿਲਾਸਾਂ ਦੀ ਪ੍ਰਾਪਤੀ ਹੁੰਦੀ ਹੈ. ਦੇਖੋ, ਮਾਰਕੰਡੇਯ ਪੁਰਾਣ ਅਃ ੫੫. "ਜੋ ਜੀਵਨਮਰਨਾ ਜਾਨੈ। ਸੋ ਪੰਚਸੈਲ ਸੁਖ ਮਾਨੈ." (ਸੋਰ ਕਬੀਰ) ਗੁਰਮਤ ਵਿੱਚ ਜੀਵਤ ਮਰਨਾ, ਪੰਚਸ਼ੈਲ ਸੁਖ ਹੈ.
ਪੰਜ ਸੰਗੀਤ ਵਿਦ੍ਯਾ ਦੇ ਗ੍ਯਾਤਾ. ਪੰਜ ਰਾਗੀ, ਭਾਵ- ਸ਼ਬਦ ਸਪਰਸ਼ ਆਦਿ ਵਿਸਯ. "ਦਸ ਪਾਤਉ ਪੰਚ ਸੰਗੀਤਾ ਏਕੈ ਭੀਤਰਿ ਸਾਥੇ." (ਰਾਮ ਮਃ ੫)
ਪੰਜ ਕਾਮਾਦਿਕਾਂ ਦਾ ਸਾਥ। ੨. ਪੰਜ ਸਾਥ ਰਹਿਣ ਵਾਲੇ ਸੰਗੀ. "ਪੰਚ ਸੰਗੁ ਗੁਰੁ ਤੇ ਛੁਟੇ." (ਬਿਲਾ ਮਃ ੫)
ਹਿੰਦੂਧਰਮ ਸ਼ਾਸਤ੍ਰ ਅਨੁਸਾਰ ਗ੍ਰਿਹਸਥੀ ਰੋਜ ਪੰਜ ਹਿੰਸਾ ਕਰਦਾ ਹੈ, ਅਰਥਾਤ ਪੰਜ ਕਰਮਾਂ ਤੋਂ ਜੀਵ ਮਰਦੇ ਹਨ- ਉੱਖਲੀ ਵਿੱਚ ਅੰਨ ਕੁੱਟਣਾ, ਚੁਲ੍ਹਾ ਤਪਾਉਣਾ, ਚੱਕੀ ਪੀਹਣੀ, ਝਾੜੂ ਦੇਣਾ, ਅਤੇ ਜਲ ਦਾ ਘੜਾ ਭਰਨਾ. ਇਨ੍ਹਾਂ ਦਾ ਪਾਪ ਪੰਜ ਯਗ੍ਯ ਕਰਨ ਤੋਂ ਦੂਰ ਹੁੰਦਾ ਹੈ. ਦੇਖੋ, ਪਾਰਾਸ਼ਰ ਸਿਮ੍ਰਿਤੀ ਅਃ ੨. ਸ਼ਃ ੧੩, ੧੪, ੧੫. ਦੇਖੋ, ਯਗ੍ਯ.
ਸੰਗ੍ਯਾ- ਪੰਜ ਦਾ ਸਮੂਹ. ਪੰਜ ਵਸਤਾਂ ਦਾ ਇਕੱਠ। ੨. ਪੰਜ ਨਛਤ੍ਰਾਂ ਦਾ ਸਮੁਦਾਯ- ਧਨਿਸ੍ਟਾ, ਸ਼ਤਭਿਖਾ, ਪੂਰਵਾਭਾਦ੍ਰਪਦ, ਉੱਤਰਾਭਾਦ੍ਰਪਦ ਅਤੇ ਰੇਵਤੀ, ਇਹ ਪੰਜ ਨਛਤ੍ਰ, ਜਿਨ੍ਹਾਂ ਵਿੱਚ ਕਿਸੇ ਨਵੇਂ ਕਾਰਜ ਦਾ ਕਰਨਾ ਫਲਿਤ ਜ੍ਯੋਤਿਸ ਅਨੁਸਾਰ ਵਰਜਿਤ ਹੈ.