Meanings of Punjabi words starting from ਪ

ਦੇਖੋ, ਪੰਜ ਕਕਾਰ.


ਦੇਖੋ, ਪੰਜਕਕਾਰੀ.


ਦੇਖੋ, ਪੰਚਕ ੨.


ਪੰਜ ਕਲ੍ਯਾਣ (ਮੰਗਲ) ਕਾਰਕ ਚਿੰਨ੍ਹ। ੨. ਪੰਜ ਸ਼ੁਭ ਚਿੰਨ੍ਹਾਂ ਵਾਲਾ ਘੋੜਾ, ਜਿਸ ਨੂੰ ਰਾਜਪੂਤ ਬਹੁਤ ਉੱਤਮ ਜਾਣਦੇ ਹਨ. ਕੈਲਾ, ਤੇਲੀਆ ਕੁਮੈਤ ਅਤੇ ਮੁਸ਼ਕੀ ਘੋੜਾ, ਜਿਸ ਦੇ ਚਾਰੇ ਸੁੰਮ ਅਤੇ ਮੱਥਾ ਚਿੱਟਾ ਹੋਵੇ, ਉਹ ਪੰਚ ਕਲਿਆਨ ਹੈ.


ਦੇਖੋ, ਕਲੇਸ ੫.


ਪੰਚ ਕਵਲ (ਗ੍ਰਾਸ). ਪੰਜ ਬੁਰਕੀਆਂ. ਹਿੰਦੂਮਤ ਦੀਆਂ ਸਿਮ੍ਰਿਤੀਆਂ ਅਨੁਸਾਰ ਖਾਣ ਵੇਲੇ ਪੰਜ ਬੁਰਕੀਆਂ ਪਹਿਲਾਂ ਕੱਢਕੇ ਖਾਣਾ ਚਾਹੀਏ. ਇਨ੍ਹਾਂ ਪੰਜ ਬੁਰਕੀਆਂ ਦੇ ਅੰਨ ਦਾ ਅਧਿਕਾਰ- ਕੁੱਤੇ, ਪਤਿਤ, ਕੋੜ੍ਹੀ, ਰੋਗੀ ਅਤੇ ਕਾਉਂ ਦਾ ਹੈ.


ਦੇਖੋ, ਸਰਸੀ ਦਾ ਰੂਪ (ਅ).


ਪੰਜ ਪੜਦੇ. ਉਪਨਿਸਦ ਅਨੁਸਾਰ ਆਤਮਾ ਦੇ ਪੰਜ ਆਵਰਣ-#ਅੰਨਮਯ ਕੋਸ਼, ਸ੍‍ਥੂਲ ਸ਼ਰੀਰ.#ਪ੍ਰਾਣਮਯ ਕੋਸ਼, ਪੰਜ ਕਰਮਇੰਦ੍ਰਿਯ ਅਤੇ ਪ੍ਰਾਣ.#ਮਨੋਮਯ ਕੋਸ਼, ਪੰਜ ਗ੍ਯਾਨਇੰਦ੍ਰਿਯ ਅਤੇ ਮਨ.#ਵਿਗ੍ਯਾਨਮਯ ਕੋਸ਼, ਪੰਜ ਗ੍ਯਾਨਇੰਦ੍ਰਿਯ ਸਹਿਤ ਬੁੱਧਿ,#ਆਨੰਦਮਯ ਕੋਸ਼, ਅਹੰਕਾਰਾਤਮਕ ਅਵਿਦ੍ਯਾ.


ਪੰਚ ਕ੍ਰਿਸਿਕਾਰ. ਪੰਜ ਕਾਸ਼ਤਕਾਰ. ਪੰਜ ਗ੍ਯਾਨਇੰਦ੍ਰਿਯ. "ਪੰਚ ਕ੍ਰਿਸਾਨਵਾ ਭਾਗਿਗਏ, ਲੈ ਬਾਂਧਿਓ ਜੀਉ ਦਰਬਾਰੀ." (ਮਾਰੂ ਕਬੀਰ)