Meanings of Punjabi words starting from ਬ

ਵਿ- ਗਿਆਨ ਕਰਾਉਣ ਵਾਲਾ। ੨. ਜਗਾਉਣ ਵਾਲਾ.


ਕਾਵ੍ਯ ਅਨੁਸਾਰ ਮਨ ਦੇ ਭਾਵ ਪ੍ਰਗਟ ਕਰਨ ਵਾਲੀ ਚੇਸ੍ਟਾ. "ਗੂਢ ਭਾਵ ਕੇ ਬੋਧ ਜਹਁ ਕੇਸ਼ਵ ਸਮੁਝਤ ਕੋਈ, ਤਾਂ ਸੋਂ ਬੋਧਕ ਹਾਵ ਯੌਂ ਕਹਤ ਸਯਾਨੇ ਲੇਇ." (ਰਸਿਕਪ੍ਰਿਯਾ)


ਸੰ. ਸੰਗ੍ਯਾ- ਜਤਾਉਣਾ. ਸਮਝਾਉਣਾ। ੨. ਵਿਗ੍ਯਾਪਨ. ਨੋਟਿਸ। ੩. ਜਾਗਰਣ. ਜਾਗਣਾ.


ਵਿ- ਜਾਣਨ ਵਾਲਾ. ਦੇਖੋ, ਬੋਧੀ। ੨. ਵ੍ਯੰਗ੍ਯ. ਮੂਰਖ. ਬੁੱਧਿਹੀਨ. ਬੁੱਧੂ. "ਦੂਤਾਂ ਨੇ ਕਹਾ, ਰੇ ਬੋਧੇ! ਇਸ ਲੱਛਮੀ ਸਾਥ ਤੋ ਹਮਾਰਾ ਕੁਛ ਕਾਮ ਨਹੀਂ" (ਜਸਭਾਮ)


ਸੰ. ਸਮਾਧਿ। ੨. ਪਿੱਪਲ.


ਬੋਧੀਦ੍ਰੁਮ. ਦੇਖੋ, ਬੁਧਗਯਾ.


ਵਿ- ਬੁੱਧ ਭਗਵਾਨ ਦਾ ਮਤ ਧਾਰਨ ਵਾਲਾ. ਬੌੱਧ. ਭਾਵ- ਅਹਿੰਸਾਧਰਮ ਧਾਰੀ. "ਰੰਨਾ ਹੋਈਆਂ ਬੋਧੀਆਂ, ਪੁਰਸ ਹੋਏ ਸਈਆਦ." (ਮਃ ੧. ਵਾਰ ਸਾਰ) ਇਸਤ੍ਰੀਆਂ ਅਹਿੰਸਾਧਰਮ ਵਾਲੀਆਂ ਅਤੇ ਪਤੀ ਸ਼ਿਕਾਰੀ. ਇਸ ਦਾ ਭਾਵ ਹੈ ਕਿ ਬੇਮੇਲ ਸੰਬੰਧ. ਜਿਵੇਂ ਆਖੀਏ- ਇਸਤ੍ਰੀ ਵੈਸਨਵ ਮਤ ਦੀ, ਪਤੀ ਵਾਮਮਾਰਗੀ. ਜਦ ਤੀਕ ਖਾਨ ਪਾਨ ਉਪਾਸਨਾ ਆਦਿ ਇੱਕ ਨਹੀਂ ਹੁੰਦੇ, ਤਦ ਤੀਕ ਪ੍ਰੇਮਭਾਵ ਨਹੀਂ ਉਪਜਦਾ।¹ ੨. ਸੰ. बोधिन्. ਜਾਗਿਆ ਹੋਇਆ। ੩. ਜਾਣਨ ਵਾਲਾ. ਗਿਆਨੀ. ਦੇਖੋ, ਬੁਧ ਧਾ.


ਦੇਖੋ, ਬੋਧੀ ੧.


ਦੇਖੋ, ਬੁਧਗਯਾ.