Meanings of Punjabi words starting from ਸ

ਵਿ- ਚੰਗੀ ਘਾੜਤ ਦਾ. ਸੁਡੌਲ. ੨. ਆਸਾਨੀ ਨਾਲ ਹੋਣ ਵਾਲਾ.


ਸੰ. सुघ्र ਆਸਾਨੀ ਨਾਲ ਮਾਰਨ ਲਾਇਕ.


ਵਿ- ਅਤਿ ਗਾੜ੍ਹਾ. ਬਹੁਤ ਸੰਘਣਾ. "ਮੋਹ ਬਢਿਓ ਸੁਘਨਾ." (ਸਵੈਯੇ ਮਃ ੫. ਕੇ) ੨. ਦੇਖੋ, ਸੁਘਨ.


ਵਿ- ਉੱਤਮ ਘਰ. "ਨਿਹਚਲ ਸੁਘਰ ਪਾਇਆ." (ਸੂਹੀ ਛੰਤ ਮਃ ੫) ੨. ਸੁਘਟਿਤ. ਸੁਡੌਲ. "ਸੁੰਦਰ ਸੁਘਰ ਸੁਜਾਣੁ ਪ੍ਰਭੁ ਮੇਰਾ." (ਆਸਾ ਛੰਤ ਮਃ ੫. ਬਿਰਹੜੇ) ੩. ਸੁਘੜ. ਚਤੁਰ. ਦੇਖੋ, ਸੁਘੜ.


ਸੰਗ੍ਯਾ- ਅੱਛੀ ਘਾੜਤ। ੨. ਚੁਤਰਾਈ. ਦਾਨਾਈ. ੩. ਇੱਕ ਕਾਫੀ ਠਾਟ ਦਾ ਸਾੜਵ ਸੰਪੂਰਣ¹ ਰਾਗ ਹੈ. ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸੁੱਧ ਸੁਰ ਹਨ. ਸੁਘਰਈ ਕਾਨੜੇ ਦਾ ਹੀ ਇੱਕ ਭੇਦ ਹੈ. ਇਸ ਵਿੱਚ ਸੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਆਰੋਹੀ ਵਿੱਚ ਧੈਵਤ ਵਰਜਿਤ ਹੈ. ਗਾਉਣ ਦਾ ਵੇਲਾ ਅੱਧੀ ਰਾਤ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਧ ਪ ਮ ਗਾ ਰ ਸ.#ਇਸ ਦਾ ਨਾਉਂ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਮਹਾਕਾਵ੍ਯ ਵਿੱਚ ਲਿਖਿਆ ਹੈ. ਯਥਾ- "ਅਰੁ ਸੁਘਰਈ ਰਾਗ ਅਨੁਰਾਗ." (ਗੁਪ੍ਰਸੂ)


ਉੱਤਮ ਘਰ ਵਿੱਚ। ੨. ਸੁਘੜਾ. ਚਤੁਰ ਇਸਤ੍ਰੀ. ਅੱਛੀ ਘੜਤ ਵਾਲੀ. ਸੁਡੌਲ.


ਦੇਖੋ, ਸੁਘਰ.


ਸੰ. ਸੁਘਟਿਤ. ਵਿ- ਅੱਛੀ ਘਾੜਤ ਦਾ ਸੁਡੌਲ. "ਆਗਿਆਕਾਰੀ ਸੁਘੜ ਸਰੂਪ." (ਆਸਾ ਮਃ ੫) ੨. ਚੰਗੀ ਟਕਸਾਲ ਵਿੱਚ ਘੜਿਆ ਹੋਇਆ. ਚਤੁਰ. ਸਿਆਣਾ। ੩. ਸੰਗ੍ਯਾ- ਪੰਜਵੇਂ ਸਤਿਗੁਰੂ ਜੀ ਦਾ ਇੱਕ ਪ੍ਰੇਮੀ ਸਿੱਖ। ੪. ਸੂਹੜ ਗੋਤ ਵਾਸਤੇ ਭੀ ਸੁਘੜ ਸ਼ਬਦ ਆਇਆ ਹੈ.