Meanings of Punjabi words starting from ਇ

ਸੰ. इन्द्र धनुष. ਸੰਗ੍ਯਾ- ਆਕਾਸ਼ ਵਿੱਚ ਜਲ ਦੇ ਕਿਣਕਿਆਂ ਉੱਪਰ ਪਿਆ ਹੋਇਆ ਸੂਰਜ ਦੀ ਕਿਰਣਾਂ ਦਾ ਰੰਗ, ਜੋ ਕਮਾਣ ਦੀ ਸ਼ਕਲ ਦਾ ਹੁੰਦਾ ਹੈ. ਸੁਰਚਾਪ. ਬੁੱਢੀ ਦੀ ਪੀਂਘ. ਫ਼ਾ- ਕ਼ਮਾਨੇ ਰੁਸ੍ਤਮ. ਅ਼. [قوس قزح] ਕ਼ੌਸ ਕ਼ਜ਼ਹ਼.#ਬਾਈਬਲ (Bible) ਵਿੱਚ ਲਿਖਿਆ ਹੈ ਕਿ ਖ਼ੁਦਾ ਨੇ ਹਜਰਤ ਨੂਹ ਨੂੰ ਪ੍ਰਲੈ ਤੋਂ ਬਚਾਕੇ ਆਦਮੀਆਂ ਨਾਲ ਨੇਮ ਕੀਤਾ ਕਿ ਮੈਂ ਫੇਰ ਕਦੇ ਪ੍ਰਲੈ ਨਹੀਂ ਕਰਾਂਗਾ. ਅਤੇ ਇਸੇ ਪ੍ਰਤਿਗ੍ਯਾ ਦੀ ਨਿਸ਼ਾਨੀ ਆਪਣੀ ਕਮਾਣ ਧਰਤੀ ਅਤੇ ਆਕਾਸ਼ ਦੇ ਵਿਚਕਾਰ ਥਾਪੀ, ਜੋ ਉਸ ਪ੍ਰਤਿਗ੍ਯਾ ਨੂੰ ਚੇਤੇ ਕਰਾਵੇ. ਦੇਖੋ, Gen ਕਾਂਡ ੯.


ਦੇਖੋ, ਇੰਦ੍ਰਪ੍ਰਸ੍‍ਥ.


ਸ਼ੰਗ੍ਯਾ- ਅਮਰਾਵਤੀ. "ਇੰਦ੍ਰਪੁਰੀ ਮਹਿ ਸਰਪਰ ਮਰਣਾ." (ਗਉ ਅਃ ਮਃ ੫)


ਸੰ. इन्द्रप्रस्थ. ਸੰਗ੍ਯਾ- ਜਮੁਨਾ ਦੇ ਕਿਨਾਰੇ ਇੰਦ੍ਰ ਦਾ ਖਾਂਡਵ ਵਨ (ਬਨ) ਜਲਾਕੇ ਅਰਜੁਨ ਦਾ ਬਸਾਇਆ ਹੋਇਆ ਨਗਰ, ਜੋ ਪਾਂਡਵਾਂ ਦੀ ਰਾਜਧਾਨੀ ਸੀ. ਇਹ ਵਰਤਮਾਨ ਦਿੱਲੀ ਦੇ ਪਾਸ ਹੈ. ਦੇਖੋ, ਦਿੱਲੀ. "ਇੰਦ੍ਰਪ੍ਰਸ੍‍ਥ ਮੇ ਕ੍ਰਿਸਨ ਜੂ ਰਹੇ ਮਾਸ ਤਬ ਚਾਰ." (ਕ੍ਰਿਸਨਾਵ)


ਦੇਖੋ, ਇੰਦ੍ਰ ਵਧੂ. "ਮੱਤਗਯੰਦਨ ਇੰਦ੍ਰਬਧੂ." (ਰਾਮਾਵ).


ਇੰਦੁਮਤੀ ਦੀ ਥਾਂ ਰਾਮਾਵਤਾਰ ਵਿੱਚ ਇਹ ਪਾਠ ਆਇਆ ਹੈ. ਕਿਸੇ ਅਵਾਣ ਲਿਖਾਰੀ ਨੇ ਉਂਕੜ ਨੂੰ ਰਾਰਾ ਸਮਝਕੇ ਇਹ ਭੁੱਲ ਕੀਤੀ ਹੈ.


ਸੰਗ੍ਯਾ- ਸ੍ਵਰਗ. ਅਮਰਾਵਤੀ. ਇੰਦ੍ਰਪੁਰੀ. "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ)