Meanings of Punjabi words starting from ਦ

ਸੰ. ਸੰਗ੍ਯਾ- ਦਬਾਉਣ ਦੀ ਕ੍ਰਿਯਾ। ੨. ਦੰਡ, ਜੋ ਕਿਸੇ ਨੂੰ ਦਬਾਉਣ ਲਈ ਦਿੱਤਾ ਜਾਵੇ। ੩. ਇੰਦ੍ਰੀਆਂ ਨੂੰ ਰੋਕਣ ਦਾ ਭਾਵ. ਨਿਗ੍ਰਹ.


ਸੰ. ਵਿ- ਦਮਨ ਕਰਨ ਵਾਲਾ. ਦਬਾਉਣ ਵਾਲਾ.


ਫ਼ਾ. [دممزن] ਦਮ ਨਾ ਮਾਰ. ਚੁੱਪ ਹੋ ਜਾ.


ਵਿਦਰਭਪਤਿ ਰਾਜਾ ਭੀਮ ਦੀ ਪੁਤ੍ਰੀ ਅਤੇ ਨਿਸਧ ਦੇ ਰਾਜਾ ਨਲ ਦੀ ਇਸਤ੍ਰੀ. ਇਹ ਆਪਣੇ ਸਮੇਂ ਵਿੱਚ ਅਦੁਤੀ ਸੁੰਦਰੀ ਅਤੇ ਪਤਿਵ੍ਰਤਾ ਸੀ. ਜਦ ਰਾਜਾ ਨਲ ਜੂਏ ਵਿੱਚ ਸਰਬੰਸ ਹਾਰ ਗਿਆ ਅਰ ਚਿਰ ਤੀਕ ਗੁਪਤ ਹੋਗਿਆ, ਤਾਂ ਇਸ ਨੇ ਉਸ ਦਾ ਪੂਰਾ ਦੁੱਖ ਵੰਡਾਇਆ. ਅੰਤ ਨੂੰ ਨਲ ਨਾਲ ਫੇਰ ਮਿਲਾਪ ਹੋਇਆ ਅਤੇ ਅਵਸਥਾ ਸੁਖ ਵਿੱਚ ਵੀਤੀ. ਇਸ ਦੀ ਕਥਾ ਮਹਾਭਾਰਤ ਦੇ ਵਨ ਪਰਵ ਵਿੱਚ ਵਿਸਤਾਰ ਨਾਲ ਲਿਖੀ ਹੈ. ਦਸਮਗ੍ਰੰਥ ਦੇ ੧੫੭ਵੇਂ ਚਰਿਤ੍ਰ ਵਿੱਚ ਭੀ ਸੰਖੇਪ ਕਥਾ ਹੈ.