Meanings of Punjabi words starting from ਪ

ਸੰ. ਪੰਕੇਰੁਹ. ਸੰਗ੍ਯਾ- ਕਮਲ. "ਪਘੂਲਾ ਕੇ ਮੂਲ ਬਿਖੈ ਜੈਸੇ ਜਲ ਪਾਨ ਕੀਜੈ." (ਭਾਗੁ ਕ) ਕਮਲਨਾਲਿ ਥਾਣੀ ਜਿਵੇਂ ਜਲ ਪਾਨ ਕਰੀਏ.


ਸੰ. पच्. ਧਾ- ਪਕਾਉਣਾ (ਰਿੰਨ੍ਹਣਾ).


ਵਿ- ਪਾਂਚਵੇਂ. ਪੰਜਵੇਂ। ੨. ਪੰਚਮ (ਪੰਜਵੇਂ) ਕਰਕੇ. "ਪਚਏ ਹਨੁਵੰਤੰ ਲਖ." (ਰਾਮਾਵ) ਪਾਂਚਵੇਂ ਮੁਖ (ਰੁਖ਼) ਨਾਲ ਹਨੁਮਾਨ ਨੂੰ ਦੇਖਕੇ.


ਕ੍ਰਿ. ਹਜਮ ਹੋਣਾ. ਦੇਖੋ, ਪਚ ਅਤੇ ਪਚਨਾ.