Meanings of Punjabi words starting from ਮ

ਜਿਲਾ ਮਾਂਟਗੁਮਰੀ, ਤਸੀਲ ਪਾਕਪਟਨ, ਥਾਣਾ ਕਬੀਰ ਦਾ ਇੱਕ ਪਿੰਡ, ਜਿਸ ਨੂੰ "ਟਿੱਬਾ ਅਬੋਹਰ" ਭੀ ਆਖਦੇ ਹਨ. ਇਹ ਰੇਲਵੇ ਸਟੇਸ਼ਨ ਪਾਕਪਟਨ ਤੋਂ ੧੨. ਮੀਲ ਦੇ ਕਬੀਰ ਲਹਿਂਦੇ ਵੱਲ ਹੈ. ਇਸ ਪਿੰਡ ਤੋਂ ਉੱਤਰ ਪੱਛਮ ਇੱਕ ਮੀਲ ਦੇ ਕਰੀਬ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਇੱਥੇ ਇੱਕ ਫ਼ਕ਼ੀਰ "ਚਿਸ਼ਤੀ" ਨਾਲ ਗੋਸ਼ਟ ਕੀਤੀ. ਦਰਬਾਰ ਛੋਟਾ ਜਿਹਾ ਬਣਿਆ ਹੋਇਆ ਹੈ. ਪੁਜਾਰੀ ਉਦਾਸੀ ਹੈ. ੧੨. ਘੁਮਾਉਂ ਦੇ ਕਰੀਬ ਜ਼ਮੀਨ ਪਿੰਡ ਵੱਲੋਂ ਹੈ. ੧. ਕੱਤਕ ਨੂੰ ਮੇਲਾ ਹੁੰਦਾ ਹੈ.


ਮਹੀ (ਪ੍ਰਿਥਿਵੀ) ਦਾ ਗਹਿਣਾ. "ਮਹਿ- ਮੰਡਨ ਹੈ." (ਜਾਪੁ) ਜਗਤ ਨੂੰ ਸ਼ੋਭਾ ਦੇਣ ਵਾਲਾ ਹੈ.


ਦੇਖੋ, ਮਹੀਯਾਨ.


ਫ਼ਾ. [ماہانہ] ਮਾਹਾਨਹ. ਮਾਹਵਾਰੀ ਨੌਕਰੀ. "ਮਹਿਯਾਨਾ ਅਪਨੋ ਕਰਵਾਯੋ," (ਚਚਿਤ੍ਰ ੭੫)


ਦੇਖੋ, ਮਹਰ.


ਦੇਖੋ, ਮਹਰਮ.


ਦੇਖੋ, ਮਹਰਾ.


ਮਹੀ (ਪ੍ਰਿਥਿਵੀ) ਦਾ ਰਾਜ। ੨. ਰਾਜਾ. ਮੀਹਪਤਿ। ੩. ਇੰਦ੍ਰ. "ਭੇਟਨ ਕੋ ਮਹਿਰਾਜ ਸਭੈ." (ਚਰਿਤ੍ਰ ੧੧੫) ੪. ਦੇਖੋ, ਮੇਹਰਾਜ.


ਦੇਖੋ, ਮਿਹਰਾਬ.