Meanings of Punjabi words starting from ਰ

ਰਿਆਸਤ. ਰਾਜ੍ਯ। ੨. ਰਾਜ੍ਯਵਾਲਾ. ਰਾਜਾ. "ਰੋਹ ਭਰੇ ਰਜਵਾਰੇ." (ਪਾਰਸਾਵ)


ਰੱਜਾਂ. ਤ੍ਰਿਪਤ ਹੋਵਾਂ. "ਤੁਧੁ ਸਾਲਾਹਿ ਨ ਰਜਾ ਕਬਹੂੰ." (ਮਾਝ ਅਃ ਮਃ ੩) ੨. ਅ਼. [رضا] ਰਜਾ. ਪ੍ਰਸੰਨਤਾ. ਖ਼ੁਸ਼ਨੂਦੀ। ੩. ਮਨਜੂਰੀ. ਅੰਗੀਕਾਰ। ੪. ਕਰਤਾਰ ਦਾ ਭਾਣਾ. "ਰਜਾ ਮਹਿ ਰਹਿਨਾ ਰਾਜੀ." (ਗੁਪ੍ਰਸੂ) ੫. ਫੌਜੀਆਂ ਦੇ ਸੰਕੇਤ ਵਿੱਚ ਛੁੱਟੀ ਨੂੰ ਭੀ ਰਜਾ¹ ਆਖਦੇ ਹਨ। ੬. ਅ਼. ਰਜਾ. ਆਸ਼ਾ. ਉਮੀਦ.


ਦੇਖੋ, ਰਜਾ ੨. ਅਤੇ ੪. "ਰਬ ਕੀ ਰਜਾਇ ਮੰਨੇ ਸਿਰ ਉਪਰਿ." (ਮਃ ੧. ਵਾਰ ਮਾਝ) "ਸੋ ਕਰੇ, ਜਿ ਤਿਸੈ ਰਜਾਇ." (ਵਾਰ ਆਸਾ) ੨. ਵਿ- ਰਜਾਵਾਲਾ. ਦੇਖੋ, ਰਜਾ ੨. ਅਤੇ ੪. "ਹਰਿ ਹਰਿ ਨਾਮੁ ਧਿਆਈਐ, ਜਿਸ ਨਉ ਕਿਰਪਾ ਕਰੇ ਰਜਾਇ." (ਸ੍ਰੀ ਮਃ ੩)


ਦੇਖੋ, ਰਜਾਕ. "ਰਜਾਇਕ ਯਕੀਨੈ." (ਜਾਪੁ) ਬਿਨਾ ਸੰਮੇ ਰਿਜ਼ਕ. ਦੇਣ ਵਾਲਾ ਹੈ.


ਰਜਾ ਵਾਲਾ. ਕਰਤਾਰ. "ਹੁਕਮਿ ਰਜਾਈ ਚਲਣਾ." (ਜਪੁ) ੨. ਰਜ਼ਾ. ਹੁਕਮ. ਆਗ੍ਯਾ. "ਕਹੈ ਬਹੁਰ ਮੁਝ ਦੇਹੁ ਰਜਾਈ." (ਨਾਪ੍ਰ) ੩. ਰਜ਼ਾ ਵਿੱਚ. ਭਾਣੇ ਮੇਂ. "ਨਾਨਕ ਰਹਣੁ ਰਜਾਈ." (ਜਪੁ) "ਚਾਲਉ ਸਦਾ ਰਜਾਈ." (ਸੋਰ ਅਃ ਮਃ ੧) "ਜੇ ਧਨ ਖਸਮੈ ਚਲੈ ਰਜਾਈ." (ਮਃ ੩. ਵਾਰ ਸ੍ਰੀ) ੪. ਤ੍ਰਿਪਤ ਹੋਇਆ. ਆਨੰਦ. ਸੰਤੁਸ੍ਟ. "ਜੈਸੇ ਸਚ ਮਹਿ ਰਹਉ ਰਜਾਈ." (ਬਿਲਾ ਮਃ ੧) ੫. ਸੰਗ੍ਯਾ- ਲੇਫ. ਲਿਹ਼ਾਫ਼. ਰੂਈਦਾਰ ਓਢਣ ਦਾ ਵਸਤ੍ਰ.