Meanings of Punjabi words starting from ਲ

ਅ਼. ਸੰਗ੍ਯਾ- ਚੁਟਕਲਾ. ਹਾਸੇ ਦੀ ਗੱਲ। ੨. ਚਮਤਕਾਰ ਭਰੀ ਅਨੂਠੀ ਬਾਤ (witticism)


ਕ੍ਰਿ- ਉਤਾਰਨਾ. ਹੇਠ ਆਉਣਾ। ੨. ਮਿਟਣਾ. "ਚਿੰਤ ਲਥੀ ਭੇਟੇ ਗੋਬਿੰਦ." (ਬਸੰ ਮਃ ੫) ੩. ਅਸ੍ਤ ਹੋਣਾ. ਛਿਪਣਾ. "ਲਥੇ ਸਭਿ ਵਿਕਾਰ." (ਮਃ ੫. ਵਾਰ ਮਲਾ) "ਗੁਰੁ ਸੇਵਿਆ ਭੈਭੰਜਨ ਦੁਖ ਲਥਾ." (ਸ੍ਰੀ ਮਃ ੫) "ਲਥਿਅੜੇ ਜਗਿ ਤਾਪਾ ਰਾਮ." (ਵਡ ਛੰਤ ਮਃ ੪) ੪. ਅਕਾੜੇ ਵਿੱਚ ਦਾਖ਼ਿਲ ਹੋਣਾ. "ਮਲ ਲਥੇ ਲੈਦੇ ਫੇਰੀਆ." (ਸ੍ਰੀ ਮਃ ੫. ਪੈਪਾਇ)


ਉਤਰਿਆ. ਦੇਖੋ, ਲਥਣਾ.