ਦੇਖੋ, ਪੰਚ ਸਰ ੨. ਅਤੇ ਪੰਚ ਸਾਯਕ.
ਪੰਜ ਤੀਰਾਂ ਵਾਲਾ ਕਾਮ, ਉਸ ਦਾ ਵੈਰੀ ਸ਼ਿਵ. ਦੇਖੋ, ਆਤਮਭੂ.
ਪੰਜ ਗੁਰਮੁਖ ਸਿੰਘਾਂ ਦਾ ਦਰਬਾਰ। ੨. ਪ੍ਰਧਾਨ ਸਿੰਘਾਂ ਦਾ ਜਥਾ। ੩. ਦੇਖੋ, ਪੰਚਖੰਡ.
ਸਾਧੁਸਮਾਜ ਦਾ ਅਸਥਾਨ। ੨. ਪੰਜ ਪਿਆਰਿਆਂ ਦਾ ਮੰਡਲ। ੩. ਪੰਚਾਯਤ ਦੇ ਬੈਠਣ ਦਾ ਥਾਂ। ੪. ਪਟਿਆਲਾ ਰਾਜ ਦੀ ਨਜਾਮਤ ਸੁਨਾਮ ਤਸੀਲ ਧੂਰੀ ਵਿੱਚ ਭਸੌੜ ਪਿੰਡ ਦੇ ਪਾਸ ਇੱਕ ਅਸਥਾਨ. ਆਖਿਆ ਜਾਂਦਾ ਹੈ. ਕਿ ਸਤਿਗੁਰੂ ਨਾਨਕ ਦੇਵ ਸੁਨਾਮ ਸੰਗਰੂਰ ਵੱਲੋਂ ਹਟਦੇ ਹੋਏ ਇਸ ਥਾਂ ਵਿਰਾਜੇ ਹਨ. ਇੱਥੇ "ਪੰਚ ਖਾਲਸਾਂ ਦੀਵਾਨ" ਨਾਮ ਦਾ ਇੱਕ ਖ਼ਾਸ ਸਮਾਜ ਹੈ.#ਭਸੌੜ ਨਿਵਾਸੀ ਭਾਈ ਬਸਾਵਾ ਸਿੰਘ ਜੀ ਦੇ ਉੱਦਮ ਨਾਲ ਸੰਮਤ ੧੯੫੦ ਵਿੱਚ ਸ਼੍ਰੀ ਗੁਰੂ ਸਿੰਘ ਸਭਾ ਭਸੋੜ ਕਾਇਮ ਹੋਈ, ਜਿਸ ਦੇ ਪ੍ਰਧਾਨ ਭਾਈ ਬਸਾਵਾ ਸਿੰਘ ਜੀ ਅਤੇ ਮੰਤ੍ਰੀ (ਸਕੱਤਰ) ਬਾਬੂ ਤੇਜਾ ਸਿੰਘ ਜੀ ਥਾਪੇ ਗਏ. ਸੰਮਤ ੧੯੬੨ ਵਿੱਚ "ਪੰਚ ਖ਼ਾਲਸਾ ਦੀਵਾਨ" ਦੀ ਰਚਨਾ ਹੋਈ.
ਦੇਖੋ, ਪੰਚ ੭.
nan
ਪੰਜ ਤੱਤਾਂ ਦੇ ਪੰਜ ਗੁਣ. ਆਕਾਸ਼ ਦਾ ਸ਼ਬਦ, ਪਵਨ ਦਾ ਸਪਰਸ਼, ਅਗਨਿ ਦਾ ਰੂਪ, ਜਲ ਦਾ ਰਸ ਅਤੇ ਪ੍ਰਿਥਿਵੀ ਦਾ ਗੰਧ। ੨. ਦੇਖੋ, ਤੱਤਾਂ ਦੇ ਗੁਣ.
ਦੇਖੋ, ਨਰਾਜ.
ਪੰਜ ਗ੍ਯਾਨਇੰਦ੍ਰਿਯ, ਜੋ ਚੇਲੇ ਵਾਂਙ ਆਗ੍ਯਾਕਾਰੀ ਹੋ ਜਾਣ. "ਪੰਚ ਚੇਲੇ ਵਸਿ ਕੀਜਹਿ, ਰਾਵਲ!" (ਗਉ ਮਃ ੧)
ਪੰਜ ਵਿਕਾਰ ਜੋ ਸ਼ੁਭ ਗੁਣਾਂ ਨੂੰ ਚੁਰਾ ਲੈਂਦੇ ਹਨ. "ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ." (ਸੋਰ ਮਃ ੩)
ਕਾਮਾਦਿ ਪੰਜ ਤਾਮਸੀ ਵਿਕਾਰ. "ਪੰਚ ਚੰਡਾਲ ਨਾਲੇ ਲੈ ਆਇਆ." (ਪ੍ਰਭਾ ਅਃ ਮਃ ੫)
ਸਾਧੁਜਨ. ਗੁਰਮੁਖ. "ਪੰਚਜਨਾ ਮਿਲਿ ਮੰਗਲ ਗਾਇਆ." (ਗਉ ਮਃ ੫) ੨. ਕਾਮਾਦਿ ਪੰਜ ਵਿਕਾਰ. "ਪੰਚਜਨਾ ਗੁਰਿ ਵਸਿਗਤਿ ਆਣੇ." (ਸਾਰ ਮਃ ੪) ੩. ਸੰ. पञ्चजन. ਪੰਜ ਤੱਤਾਂ ਤੋਂ ਉਪਜਿਆ ਸ਼ਰੀਰ. ਦੇਹ। ੪. ਮਨੁੱਖ. "ਪੰਚਜਨਾ ਸਿਉ ਬਾਤ ਬਤਊਆ." (ਰਾਮ ਨਾਮਦੇਵ) ੫. ਪੁਰਾਣਾਂ ਅਨੁਸਾਰ- ਮਨੁੱਖ, ਗੰਧਰਵ, ਅਪਸਰਾ, ਨਾਗ ਅਤੇ ਪਿਤਰ। ੬. ਨਿਰੁਕ੍ਤ ਅਨੁਸਾਰ- ਗੰਧਰਵ, ਪਿਤਰ, ਦੇਵਤਾ, ਅਸੁਰ ਅਤੇ ਰਾਖਸ। ੭. ਇੱਕ ਦੈਤ, ਜਿਸ ਦੇ ਸ਼ੰਖ ਦਾ ਨਾਮ ਪਾਂਚਜਨ੍ਯ ਹੈ. ਦੇਖੋ, ਪਾਂਚਜਨ੍ਯ. "ਜਨਪੰਚ ਸੁਨਾਮਯ ਸੰਖ ਸੁਭੰ." (ਸਮੁਦ੍ਰਮਥਨ)