Meanings of Punjabi words starting from ਸ

ਵਿ- ਦੇਖੋ, ਸੁਘੜ। ੨. ਸੰਗ੍ਯਾ- ਸੁਘੜਤਾ ਦਾ ਸੰਖੇਪ. ਚਤੁਰਾਈ. ਦਾਨਾਈ. "ਕੋ ਸੁਘੜਾ ਕੋ ਮੂੜਤਾ." (ਅਕਾਲ)


ਸੰਗ੍ਯਾ- ਸੁੰਦਰਤਾ. ਸੁਡੌਲਪਨ. ਸੁਘਟ ਹੋਣ ਦਾ ਭਾਵ। ੨. ਚਤੁਰਾਈ.


ਸੰਗ੍ਯਾ- ਚੰਗੀ ਘਾੜਤ। ੨. ਅੱਛਾ ਘਾਟ। ੩. ਵਿ- ਸੁਘਟਿਤ. ਚੰਗਾ ਘੜਿਆ ਹੋਇਆ.


ਸੰ. शुच ਸ਼ੁਚ੍‌. ਧਾ- ਸ਼ੋਕ ਕਰਨਾ. ਸਨਾਨ ਕਰਨਾ. ਸ਼ੁੱਧ ਹੋਣਾ। ੨. ਸੰਗ੍ਯਾ- ਉੱਜਲਤਾ। ੩. ਸ਼ੋਕ. ਰੰਜ.


ਸੰ. सुचर्या ਸੁਚਰ੍‍ਯਾ. ਸੰਗ੍ਯਾ- ਸ਼ਿਸ੍ਟਾਚਾਰ. ਭਲਾ ਵਿਹਾਰ. ਨੇਕ ਚਲਨੀ.