ਦੇਖੋ, ਕੁਪੀਨ ਅਤੇ ਕੌਪੀਨ.
ਦੇਖੋ, ਕੋਪ. ਦੇਖੋ, ਹੰਸੁ.
ਫ਼ਾ. [کوفت] ਕੋਫ਼੍ਤ. ਸੰਗ੍ਯਾ- ਸੱਟ. ਚੋਟ. ਜਰਬ। ੨. ਥਕੇਵਾਂ। ੩. ਲੋਹੇ ਉੱਪਰ ਚਾਂਦੀ ਅਥਵਾ ਸੁਇਨੇ ਦਾ ਕੁੱਟਕੇ ਕੀਤਾ ਕੰਮ.
ਫ਼ਾ. [کوفت گر] ਕੁੱਟਕੇ ਚਾਂਦੀ ਸੁਇਨਾ ਆਦਿ, ਧਾਤੁ ਪੁਰ ਚੜ੍ਹਾਉਣ ਵਾਲਾ.
ਫ਼ਾ. [کوفتن] ਕੁੱਟਣਾ.
ਫ਼ਾ. [کوفتہ] ਵਿ- ਕੁੱਟਿਆ ਹੋਇਆ। ੨. ਸੰਗ੍ਯਾ- ਮਾਸ ਕੁੱਟਕੇ ਬਣਾਇਆ ਹੋਇਆ ਆਂਡੇ ਦੀ ਸ਼ਕਲ ਦਾ ਗੋਲ ਪਿੰਨਾ.
ਫ਼ਾ. [کوب] ਕੁੱਟ. ਕੋਫ਼ਤਨ ਦਾ ਅਮਰ। ੨. ਦੂਜੇ ਸ਼ਬਦ ਦੇ ਅੰਤ ਆਕੇ ਕੁੱਟਣ ਵਾਲੇ ਦਾ ਅਰਥ ਦਿੰਦਾ ਹੈ, ਜਿਵੇਂ- ਸਰਕੋਬ (ਸਿਰ ਕੁੱਟਣ ਵਾਲਾ).
ਫ਼ਾ. [کوبد] ਕੁੱਟੇ. ਕੁੱਟਦਾ ਹੈ. ਕੁੱਟੂਗਾ.
ਦੇਖੋ, ਕੋਵਿਦ.
ਅ਼. [قوم] ਕ਼ੋਮ. ਸੰਗ੍ਯਾ- ਜਾਤੀ. ਇੱਕ ਜਾਤੀ ਦੇ ਮਨੁੱਖਾਂ ਦਾ ਸਮੁਦਾਯ. "ਕੋਮਨ ਸਿਰਿ ਕੋਮਾ." (ਗੂਜ ਅਃ ਮਃ ੫)