Meanings of Punjabi words starting from ਪ

ਸੰ. ਸੰਗ੍ਯਾ- ਪੰਚਾਇਤ. ਪੰਚਸਭਾ. ਪੈਂਚਾਂ ਦੀ ਮੰਡਲੀ.


ਸੰ. ਸੰਗ੍ਯਾ- ਭੰਡ. ਮਸਖ਼ਰਾ। ੨. ਨਟ.


ਖੂਹ, ਨਦੀ, ਤਾਲ, ਵਰਖਾ ਅਤੇ ਸਮੁੰਦਰ ਦੇ ਪਾਣੀ, ਜਿਨ੍ਹਾਂ ਨਾਲ ਰਾਜਤਿਲਕ ਸਮੇਂ ਰਾਜੇ ਲਈ ਇਸਨਾਨ ਕਰਨਾ ਹਿੰਦੂਮਤ ਦੇ ਗ੍ਰੰਥਾਂ ਨੇ ਵਿਧਾਨ ਕੀਤਾ ਹੈ.


ਪੰਜ ਸ਼ਾਕਤ. ਭੈਰਵੀਚਕ੍ਰ ਵਿੱਚ ਬੈਠੇ ਪੰਜ ਵਾਮਮਾਰਗੀ. "ਆਸਿ ਪਾਸਿ ਪੰਚ ਜੋਗੀਆ ਬੈਠੇ, ਬੀਚਿ ਨਕਟਦੇ ਰਾਨੀ." (ਆਸਾ ਕਬੀਰ)


ਦੇਖੋ, ਪਾਂਚਜਨ੍ਯ.


ਪੰਜ ਚੋਰ. ਪੰਜ ਗ੍ਯਾਨਇੰਦ੍ਰਿਯ. "ਪੰਚ ਤਸਕਰ ਧਾਵਤ ਰਾਖੇ." (ਪ੍ਰਭਾ ਮਃ ੧) ੨. ਕਾਮਾਦਿ ਵਿਕਾਰ.


ਪ੍ਰਿਥਿਵੀ. ਜਲ, ਪਾਵਨ, ਅਗਨਿ ਅਤੇ ਆਕਾਸ਼ "ਪੰਚ ਤਤ ਕਾ ਰਚਨ ਰਚਾਨਾ।" (ਮਾਰੂ ਸੋਲਹੇ ਮਃ ੫) ੨. ਤੰਤ੍ਰਸ਼ਾਸਤ੍ਰ ਅਨੁਸਾਰ ਤਤ੍ਵ (ਸਾਰ) ਰੂਪ ਪੰਜ ਪਦਾਰਥ-#''मद्यं मासं तथा मत्स्यो मुद्रा मैधुन मेवच।#पञ्च तत्व मिदं प्रोक्त देवि! निर्वाण हेनवे॥''#ਦੇਖੋ, ਪੰਚ ਮਕਾਰ.