nan
ਕ੍ਰਿ- ਬੋੜਨਾ. (ਸੰ. ਵ੍ਰੁਡ੍ ਧਾ) ਡੁਬਾਉਣਾ.
ਡਿੰਗ. ਬੇਰੀ. ਬਦਰੀ.
ਡੋਬਿਆ. ਦੇਖੋ, ਬੋਰਨਾ। ੨. ਸੰਗ੍ਯਾ- ਥੈਲਾ। ੩. ਉਂਜਲ. ਬੁੱਕ. "ਦੇਵਤ ਹੈਂ ਡਰ ਪਾਨਨ ਬੋਰੇ." (ਕ੍ਰਿਸਨਾਵ)
ਡੋਬੀ. ਡੁਬਾਈ. ਦੇਖੋ, ਬੋਰਨਾ. "ਪਾਹਨ ਬੋਰੀ ਪਿਰਥਵੀ." (ਸ. ਕਬੀਰ) ਪਾਸਾਣਪੂਜਾ ਨੇ ਦੁਨੀਆਂ ਡੋਬੀ। ੨. ਮਗਨ. ਭਿੱਜੀ ਹੋਈ. "ਮਤਿ ਨਿਤ ਰਾਖਹੁ ਭਗਤਿਹ ਬੋਰੀ." (ਨਾਪ੍ਰ) ੩. ਸੰਗ੍ਯਾ- ਛੋਟਾ ਬੋਰਾ. ਥੈਲੀ.
ਡੋਬਦਾ ਹੈ. ਦੇਖੋ, ਬੋਰਨਾ। ੨. ਬੋਲੈ. ਬੋਲਦਾ ਹੈ. "ਬੋਰੈ ਰਿਸ ਰਾਤੰ." (ਰਾਮਾਵ) ਕ੍ਰੋਧ ਵਿੱਚ ਰੱਤਾ ਬੋਲਦਾ ਹੈ.
ਸੰਗ੍ਯਾ- ਵਾਕ੍ਯ. ਵਚਨ. "ਏਕ ਬੋਲ ਭੀ ਖਵਤੋ ਨਾਹੀ." (ਆਸਾ ਮਃ ੫) ਇੱਕ ਵਚਨ ਭੀ ਸਹਾਰਿਆ ਨਹੀਂ ਜਾਂਦਾ ਸੀ। ੨. ਕਥਨ. "ਬੋਲ ਅਬੋਲ ਮਧਿ ਹੈ ਜੋਈ." (ਗਉ ਬਾਵਨ ਕਬੀਰ) ੩. ਮੰਤ੍ਰ.
nan
ਕਥਨ ਅਤੇ ਖ਼ਾਮੋਸ਼ੀ. "ਬੋਲ ਅਬੋਲ ਮਧਿ ਹੈ ਜੋਈ." (ਗਉ ਬਾਵਨ ਕਬੀਰ)
ਵਿ- ਬੋਲਣ ਵਾਲੀ. ਬਕਬਾਦਨ. ਕਲਹਣੀ. ਦੇਖੋ, ਸੰਤ ੩. ਅਤੇ ੪.
ਬੋਲ੍ਹਕਾ. ਗੋਲਕ. ਦੇਖੋ, ਗੋਲਕ. "ਆਢੁ ਦਾਮੁ ਕਿਛੁ ਪਇਆ ਨ ਬੋਲਕ." (ਤੁਖਾ ਛੰਤ ਮਃ ੪) ਜਗਾਤੀਆਂ ਦੀ ਗੋਲਕ ਵਿੱਚ ਅੱਧਾ ਦਾਮ ਭੀ ਨਾ ਪਿਆ। ੨. ਦੇਖੋ, ਬੋਲ੍ਹਕਾ। ੩. ਸੰ. ਵੋਲਕ. ਮੁਨਸ਼ੀ. ਲਿਖਾਰੀ। ੪. ਡਿੰਗ. ਪਾਣੀ ਦੀ ਭੌਰੀ (ਘੁਮੇਰੀ)