Meanings of Punjabi words starting from ਸ

ਵਿ- ਸ਼ੁਭ ਆਚਾਰ ਵਾਲਾ (ਵਾਲੀ). ਨੇਕ ਚਲਨ। ੨. ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੂਹੀ ਰਾਗ ਵਿੱਚ ਸ਼੍ਰੀ ਗੁਰੂ ਨਾਕਨ ਦੇਵ ਨੇ "ਸੁਚਜੀ" ਸਿਰਲੇਖ ਹੇਠ ਉੱਤਮ ਇਸਤ੍ਰੀਸਿਖ੍ਯਾ ਦਿੱਤੀ ਹੈ. ਦੇਖੋ, ਸਬਦ "ਜਾ ਤੂ ਤਾ ਮੈ ਸਭੁਕੋ."


ਵਿ- ਪਵਿਤ੍ਰ ਧਰਮ ਦੇ ਧਾਰਨ ਵਾਲਾ. ੨. ਜਿਸ ਨੇ ਸਿੱਖ ਧਰਮ ਧਾਰਨ ਕੀਤਾ ਹੈ.


ਸੰ. ਸੂਚਨਾ. ਸੰਗ੍ਯਾ- ਜਤਲਾਉਣਾ. ਗ੍ਯਾਪਨ. "ਸਭੈ ਸੁਚਨਤਾ ਜੌ ਕਰਜੈਯੈ। ਗ੍ਰੰਥ ਬਢਨ ਤੇ ਅਧਿਕ ਡਰੈਯੈ." ॥ (ਚਰਿਤ੍ਰ ੩੨੦) ਜੇ ਸਾਰੇ ਪ੍ਰਸੰਗਾਂ ਨੂੰ ਸੂਚਨ ਕਰੀਏ.


ਦੇਖੋ, ਸੁਚਿ.


ਵਜ਼ੀਰ ਖਾਂਨ ਸੂਬਾ ਸਰਹਿੰਦ ਦਾ ਪੇਸ਼ਕਾਰ, ਜਿਸ ਨੂੰ ਇਤਿਹਾਸਕਾਰਾਂ ਨੇ ਖਤ੍ਰੀ ਲਿਖਿਆ ਹੈ, ਦਰ ਅਸਲ ਇਹ ਬ੍ਰਾਹਮਣ ਸੀ. ਇਸ ਨੇ ਦੋ ਛੋਟੇ ਸਾਹਿਬਜ਼ਾਦਿਆਂ ਦੇ ਕਤਲ ਕਰਨ ਲਈ ਸੂਬੇ ਨੂੰ ਆਖਿਆ ਸੀ ਕਿ ਸੱਪ ਦੇ ਬੱਚੇ ਰਹਿਮ ਲਾਇਕ ਨਹੀਂ ਹੁੰਦੇ. ਬੰਦਾ ਬਹਾਦੁਰ ਨੇ ਸਰਹਿੰਦ ਤਬਾਹ ਕਰਨ ਵੇਲੇ ਇਸ ਦੀ ਭੀ ਸਮਾਪਤੀ ਕੀਤੀ. ਸਿੱਖਾਂ ਵਿੱਚ ਇਸ ਦਾ ਨਾਉਂ "ਜੂਠਾ ਨੰਦ" ਪ੍ਰਸਿੱਧ ਹੈ.


ਸੰ. ਸੁਚਰ੍‍ਯਾ. ਸੰਗ੍ਯਾ- ਸ਼ਿਸ੍ਟਾਚਾਰ. ਭਲਾ ਵਿਹਾਰ. "ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ." (ਸੂਹੀ ਮਃ ੫)