ਸਾਂਖ੍ਯਮਤ ਅਨੁਸਾਰ ਸ੍ਥੂਲ ਪੰਚ ਭੂਤਾਂ ਦਾ ਆਦਿ ਅਤੇ ਬਿਨਾ ਮਿਲਾਵਟ ਸੂਖਮਰੂਪ- ਸ਼ਬਦ ਸਪਰਸ਼, ਰੂਪ, ਰਸ ਅਤੇ ਗੰਧ. ਦੇਖੋ, ਤਨਮਾਤ੍ਰ.
ਪੰਚਾਤਾਪ. ਚਾਰ ਅੱਗ ਦੀਆਂ ਧੂਣੀਆਂ ਅਤੇ ਪੰਜਵਾਂ ਸੂਰਜ, ਇਨ੍ਹਾਂ ਪੰਜਾਂ ਨਾਲ ਸ਼ਰੀਰ ਨੂੰ ਤਪਾਉਣ ਰੂਪ ਕਰਮ. ਦੇਖੋ, ਹਾਰਤਿ ਸਿਮਿਤਿ ਅਃ ੫, ਸ਼ਃ ੭.
ਦੇਵਤਿਆਂ ਦੇ ਪੰਚ ਬਿਰਛ. ਦੇਖੋ, ਸੁਰਤਰੁ.
(ਆਸਾ ਅਃ ਮਃ ੧) ਪੰਜ ਤਨਮਾਤ੍ਰਾ, ਤਿੰਨ ਗੁਣ, ਨੌ ਦ੍ਵਾਰ ਅਤੇ ਚਾਰ ਅੰਤਹਕਰਣ। ੨. ਪੰਜ ਤਤ੍ਵ, ਤਿੰਨ ਲੋਕ, ਨਵ ਖੰਡ, ਚਾਰ ਦਿਸ਼ਾ.
ਵਿਸਨੁਸ਼ਰਮਾ ਨਾਮਕ ਵਿਦ੍ਵਾਨ ਦਾ ਈਸਵੀ ਤੀਜੀ ਸਦੀ ਵਿੱਚ ਰਚਿਆ ਮਨੋਹਰ ਨੀਤਿਸ਼ਾਸਤ੍ਰ, ਜਿਸ ਦੇ ਪੰਜ ਖੰਡ ਹਨ- ਮਿਤ੍ਰਭੇਦ, ਮਿਤ੍ਰਸੰਪ੍ਰਾਪਤਿ, ਕਾਕੋਲੂਕੀਯ (ਜਿਸ ਵਿੱਚ ਕਾਉਂ ਅਤੇ ਉੱਲੂ ਦਾ ਪ੍ਰਸੰਗ ਹੈ) ਲਬਧਪ੍ਰਣਾਸ਼ ਅਤੇ ਅਪਰੀਕ੍ਸ਼ਿਤਕਾਰਕ.#ਸਭ ਤੋਂ ਪਹਿਲਾਂ ਸੰਸਕ੍ਰਿਤ ਭਾਸਾ ਵਿੱਚੋਂ ਪੰਚਤੰਤ੍ਰ ਦਾ ਅਨੁਵਾਦ ਬਾਦਸ਼ਾਹ ਨੌਸ਼ੀਰਵਾਂ ਨੇ ਪਹਲਵੀ ਭਾਸਾ ਵਿੱਚ ਕਰਵਾਇਆ. ਸਨ ੭੫੦ ਵਿੱਚ ਅਬਦੁੱਲਾ ਨੇ ਅਰਬੀ ਵਿੱਚ ਤਰਜੁਮਾ ਕੀਤਾ. ਪੰਚਤੰਤ੍ਰ ਦਾ ਅਨੁਵਾਦ ਸਨ ੧੧੦੦ ਵਿੱਚ ਇਬਰਾਨੀ ਵਿੱਚ, ਸਨ ੧੨੫੧ ਵਿੱਚ ਸਪੇਨ ਭਾਸਾ ਵਿੱਚ ਹੋਇਆ ਅਤੇ ਸਨ ੧੪੮੦ ਵਿੱਚ ਲੈਟਿਨ ਅਰ ਸਨ ੧੫੭੦ ਵਿੱਚ ਅੰਗ੍ਰੇਜ਼ੀ ਵਿੱਚ ਛਪਿਆ. ਦੇਖੋ, ਅੱਬੁਲਫਜਲ.#ਮਹਾਰਾਜਾ ਰਣਜੀਤ ਸਿੰਘ ਦੇ ਕਵਿ ਬੁਧ ਸਿੰਘ ਨੇ ਪੰਚਤੰਤ੍ਰ ਦਾ ਤਰਜੁਮਾ ਵ੍ਰਿਜਭਾਸਾ ਮਿਲੀ ਪੰਜਾਬੀ ਵਿੱਚ ਸੰਮਤ ੧੮੬੮ ਵਿੱਚ ਕੀਤਾ ਹੈ, ਜਿਸ ਦਾ ਨਾਮ "ਬੁੱਧਿਵਾਰਧਿ" ਹੈ. ਮਹਾਰਾਜਾ ਦੇ ਪ੍ਰਸ੍ਤਕਾਲਯ ਦੀ ਇਸ ਗ੍ਰੰਥ ਦੀ ਇੱਕ ਬਹੁਤ ਸੁੰਦਰ ਕਾਪੀ ਅਸੀਂ ਇੰਡੀਆ ਆਫਿਸ ਲੰਡਨ ਵਿੱਚ ਵੇਖੀ ਹੈ. ਦੇਖੋ, ਤਨਸੁਖ ਅਤੇ ਬੁੱਧਿਵਾਰਧਿ.
ਸੰ. ਸੰਗ੍ਯਾ- ਪੰਜ ਦਾ ਭਾਵ। ੨. ਸ਼ਰੀਰ ਨੂੰ ਰਚਣ ਵਾਲੇ ਪੰਜ ਤੱਤਾਂ ਦੇ ਖਿਁਡ ਜਾਣ ਦਾ ਭਾਵ- ਮ੍ਰਿਤ੍ਯੁ. ਦੇਹਪਾਤ.
ਪੰਜ ਦੱਦੇ. "ਦੇਸ਼ ਦੁਰਗ ਦਲ ਦਰਬਰੁ ਦਾਨ। ਪੰਚਦਕਾਰੀ ਭੂਪ ਪ੍ਰਧਾਨ." (ਗੁਪ੍ਰਸੂ)
ਪੰਜ ਦੱਦਿਆਂ ਵਾਲਾ. ਦੇਖੋ, ਪੰਚਦਕਾਰ.
ਪੰਜ ਮਾਹੀਗੀਰ. ਪਾਂਚ ਫੰਧਕ। ੨. ਪੰਜ ਦਸ੍ਯੁ (ਡਾਕੂ). ਪੰਜ ਰਾਖਸ. "ਪੰਚ ਦਾਸ ਤੀਨਿ ਦੋਖੀ ਏਕ ਮਨ ਅਨਾਥ." (ਕੇਦਾ ਮਃ ੫) ਭਾਵ- ਪੰਜ ਕਾਮਾਦਿ ਅਤੇ ਤਿੰਨ ਗੁਣ. ਦੇਖੋ, ਦਾਸ ੯.
ਪੰਜ ਜਾਸੂਸ. ਭਾਵ- ਕਾਮਾਦਿ ਅਥਵਾ ਸ਼ਬਦ ਆਦਿ. "ਪੰਚ ਦੂਤ ਤੁਧੁ ਵਸਿ ਕੀਤੇ." (ਅਨੰਦੁ) "ਪੰਚ ਦੂਤ ਸਬਦਿ ਪਚਾਵਣਿਆ." (ਮਾਝ ਅਃ ਮਃ ੩)
nan
ਹਿੰਦੂਮਤ ਅਨੁਸਾਰ ਪੰਜ ਪੂਜ੍ਯ ਦੇਵਤਾ- ਸੂਰਜ, ਗਣੇਸ਼, ਦੁਰਗਾ, ਰੁਦ੍ਰ ਅਤੇ ਵਿਸਨੁ.