Meanings of Punjabi words starting from ਬ

ਸੰ. व्रुवण- ਬ੍ਰੁਵਣ. ਕ੍ਰਿ- ਵਾਰਤਾਲਾਪ ਕਰਨਾ. ਕਹਿਣਾ. "ਬੋਲਹੁ ਸਚਿਨਾਮੁ ਕਰਤਾਰ." (ਪ੍ਰਭਾ ਮਃ ੧) "ਬੋਲਣ ਫਾਦਲੁ ਨਾਨਕਾ." (ਮਃ ੧. ਵਾਰ ਮਾਝ) "ਬੋਲੀਐ ਸਚੁ ਧਰਮੁ." (ਆਸਾ ਫਰੀਦ) ੨. ਸੰਗ੍ਯਾ- ਬੋਲਣੁ. ਕਥਨ। ੩. ਵਾਕ੍ਯ. ਵਚਨ. "ਮੁਹੌ ਕਿ ਬੋਲਣੁ ਬੋਲੀਐ?" (ਜਪੁ)


ਕ੍ਰਿ. ਵਿ- ਬੋਲਦਾ. "ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ." (ਮਲਾ ਮਃ ੪. ਪੜਤਾਲ)


ਵਿ- ਬੋਲਣ ਵਾਲਾ। ੨. ਸੰਗ੍ਯਾ- ਚੈਤਨ੍ਯਸੱਤਾ. ਜੀਵਾਤਮਾ. "ਬੋਲਨਹਾਰੁ ਪਰਮਗੁਰੁ ਏਹੀ." (ਭੈਰ ਕਬੀਰ) ਦੇਖੋ, ਕਿਬਲਾ ੨.


ਦੇਖੋ, ਬੋਲਣਾ.