Meanings of Punjabi words starting from ਸ

ਦੇਖੋ, ਸੁਚਾਰ। ੨. ਵਿ- ਚੰਗੇ ਆਚਾਰ ਵਾਲਾ. ਨੇਕਚਲਨ। ੩. ਸੁਚਰਿਤਾ. ਭਲੇ ਆਚਰਣ ਵਾਲੀ. ਸੁਚੱਜੀ.


ਵਿ- ਚੰਗੀ ਚਾਲ ਵਾਲਾ। ੨. ਖ਼ਾ. ਲੰਗੜਾ. ਲੰਙਾ. ਡੁੱਡਾ.


ਸੰ. ਸ਼ੁਚਿ. ਵਿ- ਪਵਿਤ੍ਰ. ਸਾਫ। ੨. ਸੰਗ੍ਯਾ- ਪਵਿਤ੍ਰਤਾ. ਸ਼ਫ਼ਾਈ. ੩. ਅਗਨਿ। ੪. ਸੂਰਜ। ੫. ਹਾੜ੍ਹ ਮਹੀਨਾ.


ਵਿ- ਪਵਿਤ੍ਰਤਾ ਰੱਖਣ ਵਾਲਾ। ੨. ਸਚਿਆਰ ਲਈ ਭੀ ਇਹ ਸ਼ਬਦ ਆਉਂਦਾ ਹੈ.


ਵਿ- ਪਵਿਤ੍ਰਤਾ ਰੱਖਣ ਵਾਲਾ.


ਵਿ- ਸ਼ੁਚਿ ਵਾਲਾ. ਪਵਿਤ੍ਰ. "ਗੁਰ ਕੈ ਸਬਦਿ ਸੁਚੇਇ." (ਵਾਰ ਬਿਲਾ ਮਃ ੩)


ਵਿ- ਸਚੇਤ. ਸਾਵਧਾਨ. ਆਲਸ ਰਹਿਤ. "ਕਬਹੁ ਸੁਚਿਤ ਹ੍ਵੈ ਜਾਗੋ." (ਹਜਾਰੇ ੧੦) ੨. ਸੰ. ਸੁਚਿੱਤ ਭਲਾ ਹੈ ਜਿਸ ਦਾ ਚਿੱਤ. ਨੇਕ ਦਿਲ। ੩. ਉੱਤਮ ਚਿੱਤ.; ਦੇਖੋ, ਸੁਚੇਤ. "ਕਤਹੂ ਸੁਚੇਤ ਹ੍ਵੈਕੈ ਚੇਤਨਾ ਕੋ ਚਾਰ ਕੀਓ." (ਅਕਾਲ) ੨. ਸੰ सुचेतस् ਵਿ- ਅੱਛੇ ਮਨ ਵਾਲਾ. ਨੇਕ ਦਿਲ। ੩. ਸਾਵਧਾਨ. ਚੌਕਸ। ੪. ਸ਼ੁਚਿਤਾ ਸਹਿਤ. ਸ਼ੁੱਧ. ਸਾਫ. "ਹਾਥ ਸੁਚੇਤ ਕਰੇਇ." (ਰਹਿਤ ਦੇਸਾ ਸਿੰਘ)