Meanings of Punjabi words starting from ਕ

ਦੇਖੋ, ਕੋਆ.

ਸੰਗ੍ਯਾ- ਕਿਨਾਰਾ. ਹ਼ਾਸ਼ੀਆ. ਵਸਤ੍ਰ ਦੇ ਕਿਨਾਰੇ ਲਾਈ ਗੱਠ। ੨. ਅੱਖ ਦਾ ਕੋਆ। ੩. ਕੋਟਿ. ਕ੍ਰੋੜ. "ਨਹੀ ਰਹਿਤ ਬਿਧਿ ਕੋਰ." (ਗਵਿ ੧੦) "ਲਾਖ ਲਾਖ ਕਈ ਕੋਰੈ." (ਕਾਨ ਮਃ ੫) ੪. ਮਰਾ. ਹਠ. ਜਿਦ। ੫. ਐ਼ਬ. ਦੋਸ. "ਤਉ ਤਨਿ ਕਾਈ ਕੋਰ." (ਸ. ਫਰੀਦ) ੬. ਵੈਰ। ੭. ਪੰਕਤਿ. ਕਤਾਰ। ੮. ਫ਼ਾ. [کور] ਅੰਧਾ. ਨੇਤ੍ਰਹੀਨ. ੯. ਕੱਲਰ. ਅਜਿਹੀ ਜ਼ਮੀਨ, ਜਿਸ ਵਿੱਚ ਖੇਤੀ ਨਾ ਹੋ ਸਕੇ। ੧੦. ਨਹਿਰੀ ਸੰਕੇਤ ਵਿੱਚ ਉਹ ਖੇਤ, ਜਿਸ ਨੂੰ ਬੀਜਣ ਪਿੱਛੋਂ ਪਾਣੀ ਨਾ ਮਿਲਿਆ ਹੋਵੇ। ੧੧. ਅਕੋਰ (ਭੇਟਾ) ਦਾ ਸੰਖੇਪ. "ਸਸਤ੍ਰੰ ਛੋਰ, ਦੈ ਦੈ ਕੋਰ." (ਰਾਮਾਵ) ੧੨. ਵਿ- ਕੋਰਾ. "ਆਯੋ ਕੋਰ ਮੁੰਡਾਇ." (ਚਰਿਤ੍ਰ ੩੭੬) ਕੋਰਾ ਸਿਰ (ਬਿਨਾ ਪਾਣੀ ਲਵਾਏ) ਮੁੰਨਵਾ ਆਇਆ। ੧੩. ਅਣਲੱਗ. ਜੋ ਪਹਿਲਾਂ ਨਹੀਂ ਵਰਤਿਆ ਗਿਆ. "ਏਕ ਢੋਲ ਤ੍ਰਿਯ ਕੋਰ ਮੰਗਾਵਾ." (ਚਰਿਤ੍ਰ ੩੫੫) ੧੪. ਸਿੰਧੀ- ਫਲ ਦੀ ਗੁਠਲੀ. ਖ਼ਾਸ ਕਰਕੇ ਅੰਬ ਦੀ ਗੁਠਲੀ.

ਸੰ. ਸੰਗ੍ਯਾ- ਸ਼ਰੂਫ਼ਾ. ਕੂਮਲ। ੨. ਦੇਖੋ, ਕੋਰਿਕ.

ਤੁ. [قورچی] ਕ਼ੋਰਚੀ. ਸ਼ਸਤ੍ਰ ਘੜਨ ਵਾਲਾ। ੨. ਸ਼ਾਸਤ੍ਰਧਾਰੀ। ੩. ਬਾਦਸ਼ਾਹ ਦੇ ਦਰਬਾਰ ਦਾ ਪ੍ਰਬੰਧ ਕਰਨ ਵਾਲਾ. Chamberlain.

General Court. ਇਹ ਅਬੂਤਬੇਲੇ ਨਾਲ ਲਹੌਰ ਆਕੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਨੌਕਰ ਹੋਇਆ. ਇਸ ਦੀ ਛਾਉਣੀ ਬੇਗਮਪੁਰੇ ਸੀ. ਇਹ ਚੰਗਾ ਲਿਖਿਆ ਪੜ੍ਹਿਆ ਆਦਮੀ ਸੀ. ਸਨ ੧੮੪੧ ਵਿੱਚ ਰਾਜਰੌਲਾ ਵੇਖਕੇ ਇਹ ਲਹੌਰ ਦੀ ਨੌਕਰੀ ਛੱਡ ਗਿਆ। ੨. ਅੰ. Court. ਅੰਗਣ. ਵੇਹੜਾ। ੩. ਰਾਜਦਰਬਾਰ। ੪. ਨ੍ਯਾਯਸ਼ਾਲਾ. ਕਚਹਿਰੀ.