Meanings of Punjabi words starting from ਪ

ਪੰਚ ਦੋਸ. ਸ਼ਬਦ ਆਦਿ ਪੰਜ ਵਿਸਯ. "ਇੰਦ੍ਰੀਜਿਤ ਪੰਚ ਦੋਖ ਤੇ ਰਹਤ." (ਸੁਖਮਨੀ) "ਪੰਚ ਦੋਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ." (ਟੋਡੀ ਮਃ ੫)


ਪੰਜ ਵਿਸਯ ਦੇਖੋ, ਧਾਤੁ ਅਤੇ ਧਾਤੂ. "ਗੁਰ ਕੈ ਸਬਦਿ ਮਰਹਿ ਪੰਚ ਧਾਤੂ." (ਮਾਰੂ ਸੋਲਹੇ ਮਃ ੫) ੨. ਪੰਜ ਤੱਤ. "ਜਬ ਚੂਕੇ ਪੰਚ ਧਾਤੁ ਕੀ ਰਚਨਾ." (ਮਾਰੂ ਕਬੀਰ)


ਸੰ. ਸੰਗ੍ਯਾ- ਪੰਜ ਨੌਹਾਂ ਵਾਲਾ ਜੀਵ. ਵਾਲਮੀਕ ਦੇ ਚੌਥੇ ਕਾਂਡ ਦੇ ਸਤਾਰਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਪੰਚਨਖ ਜੀਵਾਂ ਵਿੱਚੋਂ ਪੰਜ ਖਾਣ ਲਾਇਕ ਹਨ- ਗੈਂਡਾ, ਸੇਹ, ਗੋਹ, ਸਹਾ ਅਤੇ ਕੱਛੂ. ਮਨੁ ਨੇ ਭੀ ਇਸ ਦੀ ਤਾਈਦ ਕੀਤੀ ਹੈ. ਦੇਖੋ, ਮਨੁ ਸਿਮ੍ਰਿਤਿ ਅਃ ੫, ਸ਼ਃ ੧੮


ਪੰਜ ਦਰਿਆ- ਸ਼ਤਦ੍ਰਵ, ਵਿਪਾਸ਼, ਐਰਾਵਤੀ, ਚੰਦ੍ਰਭਾਗਾ ਅਤੇ ਵਿਤਸਤਾ (ਜੇਹਲਮ) ੨. ਪੰਜ ਨਦਾਂ ਵਾਲਾ ਦੇਸ਼. ਪੰਜਾਬ। ੩. ਸਿੰਧੁ ਦੇ ਸੰਗਮ ਤੋਂ ੪੪ ਮੀਲ ਉੱਪਰ ਵੱਲ ਇੱਕ ਥਾਂ, ਜਿੱਥੇ ਸ਼ਤਦ੍ਰਵ, ਵਿਪਾਸ਼, ਰਾਵੀ (ਐਰਾਵਤੀ), ਚਨਾਬ (ਚੰਦ੍ਰਭਾਗਾ) ਅਤੇ ਜੇਹਲਮ (ਵਿਤਸਤਾ) ਇਕੱਠੇ ਹੁੰਦੇ ਹਨ.


ਪੰਜ ਗ੍ਯਾਨਇੰਦ੍ਰਿਯ. "ਪੰਚ ਪਹਰੂਆ ਦਰ ਮਹਿ ਰਹਿਤੇ ਤਿਨ ਕਾ ਨਹਿ ਪਤੀਆਰਾ." (ਗਉ ਕਬੀਰ)


ਪੰਚਪਾਦ. ਪੰਜ ਪਦਾਂ ਵਾਲਾ ਸ਼ਬਦ. ਦੇਖੋ, ਰਾਗ ਗੂਜਰੀ ਵਿੱਚ. "ਪ੍ਰਥਮੈ ਗਰਭ ਮਾਤਾ ਕੈ ਵਾਸਾ." ਸ਼ਬਦ.


ਪੰਜ ਗ੍ਯਾਨ ਇੰਦ੍ਰੀਆਂ. ਦੇਖੋ, ਕੂਅਟਾ.


ਦੇਖੋ, ਪੰਚ। ੨. ਗੁਰਮੁਖਾਂ ਦੇ ਪ੍ਰਮਾਣ ਕੀਤੇ ਪੰਜ ਸ਼ੁਭ ਗੁਣ- "ਸਤ੍ਯ ਔ ਸੰਤੋਖ ਦਯਾ ਧਰਮ ਅਰਥ ਮੇਲ, ਪੰਚ ਪਰਵਾਨ ਕੀਏ ਗੁਰਮਤ ਸਾਜ ਹੈਂ. (ਭਾਗੁ ਕ) ੩. ਮੁਖੀਆਂ ਦੀ ਮਜਲਿਸ. ਪੰਚਾਇਤ. "ਪੰਚ ਪਰਵਾਨ ਮੇ ਪ੍ਰਤਿਸਟਾ ਘਟਾਵਈ." (ਭਾਗ ਕ)