Meanings of Punjabi words starting from ਸ

ਖ਼ਾ. ਕ੍ਰਿ. - ਸ਼ੌਚ ਜਾਣਾ. ਜੰਗਲ ਜਾਣਾ. ਦਿਸ਼ਾ ਜਾਣਾ. ਮਲਤ੍ਯਾਗ ਲਈ ਜਾਣਾ. ਮਲਤ੍ਯਾਗ ਤੋਂ ਆਲਸ ਅਤੇ ਮਲੀਨਤਾ ਦੂਰ ਹੁੰਦੀ ਹੈ, ਇਸ ਲਈ ਇਹ ਸ਼ਬਦ ਵਰਤਿਆ ਹੈ.


ਚੰਗਾ ਚੇਤਾ. ਅੱਛੀ ਯਾਦਦਾਸ਼੍ਤ। ੨. ਖ਼ਾ. ਸੰਗ੍ਯਾ- ਪੰਜ ਇਸਨਾਨਾ, ਦੋ ਹੱਥ ਦੋ ਪੈਰ ਅਤੇ ਮੂੰਹ ਦਾ ਧੋਣਾ. ਇਸ ਤੋਂ ਪਵਿਤ੍ਰਤਾ ਅਤੇ ਆਲਸ ਜਾਂਦਾ ਹੈ ਇਸ ਵਾਸਤੇ ਇਹ ਸੰਗਯਾ ਹੈ। ੩. ਮਲਤ੍ਯਾਗ.


ਡਿੰਗ. ਘੋੜਾ. ਤੁਰੰਗ. "ਸੁਚੰਗ ਨਚਾਇ ਪਰੇ ਅਰਿ ਪੈ." (ਸਲੋਹ)


ਸੰ. स्वच्छ ਸ੍ਵੱਛ ਵਿ- ਨਿਰਮਲ. ਸਾਫ. "ਸੁੱਛ ਸੁਘਰ ਰਾਨੀ ਫਿਰ ਆਈ." (ਚਰਿਤ੍ਰ ੩੭੯)


ਸੰ. स्वच्छन्द ਸ਼੍ਵੱਛੰਦ. ਵਿ- ਆਪਣੀ ਇੱਛਾ ਅਨੁਸਾਰ ਚੱਲਣ ਵਾਲਾ. ਸ੍ਵਾਧੀਨ. "ਮ੍ਰਿਤੁ ਸੁਛੰਦ ਤੁਮ ਹੋ ਸਮਰੱਥ." (ਗੁਪ੍ਰਸੂ) "ਨੰਦਨ ਫੇਰੁ ਸੁਛੰਦ ਬੁਲੰਦ." (ਗੁਪ੍ਰਸੂ)


ਸੰ. ਸੁਯਸ਼. ਸੰਗ੍ਯਾ- ਨੇਕਨਾਮੀ. ਸੁਕੀਰਿਤ। ੨. ਵਿ- ਚੰਗੇ ਯਸ਼ ਵਾਲਾ. ਨੇਕਨਾਮ.


ਵਿ- ਭਲਾ ਪੁਰਖ. ਨੇਕ ਆਦਮੀ। ੨. ਸ੍ਵਜਨ. ਆਪਣਾ ਆਦਮੀ.