Meanings of Punjabi words starting from ਪ

ਪੰਜ ਮਹਾ ਪਾਪ- ਆਤਮਵੇੱਤਾ ਦਾ ਵਧ, ਸ਼ਰਾਬਖੋਰੀ, ਚੋਰੀ, ਵਿਭਚਾਰ ਅਤੇ ਕ੍ਰਿਤਘਨਤਾ। ੨. ਦੇਖੋ, ਚਾਰ ਕਿਲਵਿਖ ਅਤੇ ਮਹਾਪਾਪ.


ਜਨਮਦਾਤਾ ਬਾਪ, ਸਹੁਰਾ, ਰਾਜਾ, ਵਿਦ੍ਯਾ ਦੇਣ ਵਾਲਾ ਅਤੇ ਪਾਲਣ ਵਾਲਾ.


ਸੁਲਤਾਨ, ਮੀਰਾਂ, ਗੁੱਗਾ, ਬੀਬੜੀਆਂ ਅਤੇ ਸੀਤਲਾ ਨੂੰ ਪੂਜਣ ਵਾਲਾ। ੨. ਵਿਸਨੁ, ਸੂਰਜ, ਸ਼ਿਵ, ਗਣੇਸ਼ ਅਤੇ ਦੁਰਗਾ ਨੂੰ ਮੰਨਣ ਵਾਲਾ.


ਪੰਜ ਤੱਤ. "ਪੰਚ ਪੂਤ ਜਣੇ ਇਕ ਮਾਇ." (ਗੌਂਡ ਮਃ ੫) ੨. ਪੰਜ ਪ੍ਰਕਾਰ ਦੇ ਪੁਤ੍ਰ- ਬੇਟਾ, ਚੇਲਾ, ਜਵਾਈ, ਸੇਵਕ ਅਤੇ ਅਭ੍ਯਾਗਤ.


ਪੰਜ ਗ੍ਯਾਨਇੰਦ੍ਰਿਯ, "ਪੰਖੀ ਪੰਚ ਉਡਰਿ ਨਹੀ ਧਾਵਹਿ." (ਮਾਰੂ ਸੋਲਹੇ ਮਃ ੧)


ਧੰਧੇ ਕੀ ਇਕ, ਦੇਖਾਦੇਖੀ,#ਹਿਰਸੀ ਤ੍ਰੈ. ਸਿਦਕੀ ਅਵਰੇਖੀ।#ਪੰਚਮ ਅਹੈ ਭਾਵ ਕੀ ਭਲੇ.#ਪ੍ਰਥਮਾ ਇਮ ਜਿਮ ਭਾਈ ਚਲੇ,#ਸਭਿ ਸਗੁਰੇ ਮੁਝ ਨਿਗੁਰਾ ਕਹੈਂ,#ਲੇ ਸਿੱਖੀ "ਧੰਧੇ" ਕੀ ਅਹੈ।#ਕੋਇਕ ਸਿੱਖ ਬਨ੍ਯੋ ਕਿਂਹ ਦੇਖਾ,#ਸਦਨ ਪਦਾਰਥ ਭਲੇ ਬਿਸ਼ੇਖਾ,#ਲੋਭ ਪਦਾਰਥ ਕੋ ਮਨ ਭਯੋ,#ਗੁਰੁ ਕੋ ਸਿੱਖ ਹੋਇ ਸੋ ਗਯੋ।#ਇਹ ਸਿੱਖੀ ਹੈ "ਦੇਖਾਦੇਖੀ",#ਰਹੀ ਪਦਾਰਥ ਚਾਹ ਵਿਸੇਖੀ,#ਤੀਜੀ "ਹਿਰਸੀ" ਸਿੱਖੀ ਜਾਨੋ,#ਬਹੁਤ ਜੁ ਕਰਹਿਂ, ਕਰਣ ਸੋ ਠਾਨੋ,#ਸੋਝੀ ਕੁਝ ਨ ਆਪ ਕੋ ਆਈ,#ਨਹੀਂ ਸੀਖ ਲੇ ਗੁਰਮਤਿ ਪਾਈ।#ਚਤੁਰਥ ਸਿੱਖੀ "ਸਿਦਕੀ" ਹੋਇ,#ਗੁਰ ਬਿਨ ਅਪਰ ਨ ਮਾਨਹਿ ਕੋਇ,#ਜੀਵਣ ਮਰਣ ਬਿਖੈ ਗੁਰੁ ਸ਼ਰਣੀ,#ਤਜਹਿ ਨ ਜਿਮ ਪ੍ਰਵਾਹ ਮੈ ਤਰਣੀ।#ਪੰਚਮ "ਸਿੱਖੀ ਭਾਵ" ਉਪਾਈ,#ਲਖ ਗੁਰੁਮਹਿਮਾ ਪਰ ਸ਼ਰਣਾਈ,#ਨਿਸ਼ ਦਿਨ ਗੁਰੁਮੂਰਤਿ ਉਰਧਾਰੀ,#ਕਰਹਿ ਭਾਵ ਸਭ ਸਿੱਖ ਮਝਾਰੀ।#(ਗੁਪ੍ਰਸੂ)


ਅਸਥਾਨ ਭੇਦ ਕਰਕੇ ਸ੍ਵਾਸਾਂ ਦੇ ਪੰਜ ਭੇਦ- ਪ੍ਰਾਣ, ਅਪਾਨ, ਸਮਾਨ, ਵ੍ਯਾਨ ਅਤੇ ਉਦਾਨ. ਦੇਖੋ, ਦਸ ਪ੍ਰਾਣ.


ਪੰਚ ਵਾਦਿਤ੍ਰ. ਪੰਜ ਵਾਜੇ. "ਪੰਚ ਬਜਿਤ੍ਰ ਕਰੇ ਸੰਤੋਖਾ." (ਰਾਮ ਮਃ ੫) ਦੇਖੋ, ਪੰਚ ਸ਼ਬਦ.


ਪੰਜ ਵਾਟਪਾਰ. ਪੰਜ ਡਾਕੂ. "ਪੰਚ ਬਟਵਾਰੇ, ਸੇ ਮੀਤ ਕਰਿ ਮਾਨਹਿ." (ਰਾਮ ਮਃ ੫) ਭਾਵ- ਗ੍ਯਾਨਇੰਦ੍ਰਿਯ.


ਦੇਖੋ, ਪੰਚਵਟੀ.


ਕਾਮ ਦੇ ਪੰਜ ਤੀਰ¹। ੨. ਪੰਜ ਤੀਰਾਂ ਵਾਲਾ ਕਾਮ. ਦੇਖੋ, ਪੰਚਸਾਯਕ। ੩. ਕਾਮਾਦਿਕ ਪੰਜ ਵਿਕਾਰਾਂ ਨੂੰ ਜਿੱਤਣ ਵਾਲੇ ਪੰਜ ਤੀਰ- ਯਤ, ਸ਼ਾਂਤਿ, ਸੰਤੋਖ, ਵੈਰਾਗ ਅਤੇ ਨਮ੍ਰਤਾ. "ਪੰਚ ਬਾਣ ਲੇ ਜਮ ਕਉ ਮਾਰੈ." (ਮਾਰੂ ਸੋਲਹੇ ਮਃ ੧) ੪. ਕਾਵ੍ਯ- ਗ੍ਰੰਥਾਂ ਵਿੱਚ ਲਿਖੇ ਕਾਮ ਦੇ ਪੰਜ ਪੁਸਪਵਾਣ- ਪਦਮ, ਅਸ਼ੋਕ, ਸਿਰੀਸ਼, ਆਮ੍ਰ ਅਤੇ ਉਤਪਲ.


ਕਾਮਾਦਿ ਪੰਜ. "ਪੰਚ ਬਿਕਾਰ ਮਨ ਮਹਿ ਬਸੇ." (ਥਿਤੀ ਗਉ ਮਃ ੫)