ਕ੍ਰਿ. ਵਿ- ਬੋਲਦਾ। ੨. ਬੁਲਾਉਂਦਾ.
ਉੱਚਾਰਣ ਕੀਤਾ. "ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ. ਕਰਿ ਨਾਰਾਇਣ ਬੋਲਾਰੇ." (ਨਟ ਅਃ ਮਃ ੪) ੨. ਬੁਲਾਰਾ ਦਾ ਬਹੁਵਚਨ.
ਕ੍ਰਿ. ਵਿ- ਬੋਲਕੇ. "ਕੂੜੇ ਬੋਲਿ ਕਰਹਿ ਆਹਾਰੁ" (ਵਾਰ ਆਸਾ)
ਬੁਲਾਕੇ ਇੱਕ ਵੈਦ੍ਯ. "ਬੋਲਿਕ ਬੈਦ ਪ੍ਰਗਟ ਅਸ ਭਾਖੀ." (ਚਰਿਤ੍ਰ ੨੮੧)
ਬੋਲਾ ਦਾ ਇਸਤ੍ਰੀ ਲਿੰਗ. ਬਹਿਰੀ. ਜਿਸ ਨੂੰ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ. ਡੋਰੀ। ੨. ਸੰਗ੍ਯਾ- ਵਾਣੀ। ੩. ਭਾਸਾ। ੪. ਤਾਨਾ. ਤ਼ਨਜ. ਜਿਵੇਂ- ਉਸ ਨੇ ਬੋਲੀ ਮਾਰੀ.
nan
nan