Meanings of Punjabi words starting from ਪ

ਪੰਚ ਵਿਸਾਦੀ (विषादिन्) ਪੰਜ ਫਿਸਾਦੀ. ਉਪਦ੍ਰਵੀ. ਕਾਮਾਦਿ ਪੰਜ. "ਪੰਚ ਬਿਖਾਦੀ ਏਕ ਗਰੀਬਾ, ਰਾਖਹੁ ਰਾਖਨਹਾਰੇ." (ਗਉ ਮਃ ੫)


ਪੰਚ ਪ੍ਰਾਣ. "ਪੰਚ ਬੈਲ ਗਡੀਆ ਦੇਹ ਧਾਰੀ." (ਰਾਮ ਮਃ ੧) ੨. ਪੰਜ ਗ੍ਯਾਨਇੰਦ੍ਰਿਯ.


ਪੰਜ ਪਤੀਆਂ ਵਾਲੀ ਦ੍ਰੋਪਦੀ.


पञ्च भृतात्मन्- ਪੰਚਭੂਤਾਤਮਾ. ਪੰਚ ਭੂਤਾਂ ਦੀ ਸੂਖਮ ਸਤ੍ਵ ਅੰਸ਼ ਤੋਂ ਬਣਿਆ ਅੰਤਹਕਰਣ. ਮਨ. "ਬਚਨ ਗੁਰ ਰਿਦਿ ਧਰਹੁ ਪੰਚਭੂ ਬਸਿ ਕਰਹੁ." (ਸਵੈਯੇ ਮਃ ੪. ਕੇ)#"ਪੰਚਭੂਆਤਮਾ ਵਸਿ ਕਰਹਿ, ਤਾ ਤੀਰਥਿ ਕਰਹਿ ਨਿਵਾਸ" (ਗੂਜ ਮਃ ੩) ੨. ਪੰਜ ਤੱਤਾਂ ਦੇ ਖਿਮਾ ਆਦਿ ਪੰਜ ਗੁਣ. "ਪੰਚਭੂ ਟੋਪੀ." (ਸਿਧਗੋਸਟਿ) ਦੇਖੋ, ਪੰਜ ਤੱਤਾਂ ਦੇ ਗੁਣ.


ਪੰਜ ਤੱਤ। ੨. ਪੰਜ ਭੂਤਨੇ ਕਾਮਾਦਿ.#"ਪੰਚਮੀ ਪੰਚ ਭੂਤ ਬੇਤਾਲਾ।" (ਬਿਲਾ ਥਿਤੀ ਮਃ ੧)#"ਪੰਚ ਭੂਤ ਸਬਲ ਹੈ ਦੇਹੀ." (ਨਟ ਅਃ ਮਃ ੪)


ਦੇਖੋ, ਪੰਚਭੂਆਤਮਾ.


ਪੰਜ ਤੱਤਾਂ ਦਾ ਸ੍ਵਾਮੀ, ਕਰਤਾਰ. "ਪੰਚਭੂਨਾਇਕੋ ਆਪਿ ਸਿਰੰਦਾ." (ਸੂਹੀ ਛੰਤ ਮਃ ੧)


ਦੇਖੋ, ਭਰਮ ੫।


ਸੰ. ਵਿ- ਪੰਜਵਾਂ. ਪਾਂਚਵਾਂ। ੨. ਸੁੰਦਰ। ੩. ਚਤੁਰ। ੪. ਸੰਗ੍ਯਾ- ਸੱਤਸੁਰਾਂ ਵਿੱਚੋਂ ਪੰਜਵਾਂ ਸੁਰ। ੫. ਨੀਚ ਜਾਤਿ, ਜਿਸ ਨੂੰ ਛੁਹਣਾ ਹਿੰਦੂ ਪਾਪ ਸਮਝਦੇ ਹਨ। ੬. ਚਾਰ ਵਰਣਾਂ ਤੋਂ ਬਾਹਰ ਕੋਈ ਜਾਤਿ.


ਪੰਜ ਮੰਮੇ. ਦੇਖੋ, ਪੰਚ ਤਤ੍ਵ। ੨. ਕਈ ਗ੍ਰੰਥਾਂ ਨੇ ਪੰਚ ਮਕਾਰ ਇਹ ਲਿਖੇ ਹਨ- ਮਦਿਰਾ, ਮਾਂਸ, ਮੈਥੁਨ, ਮਾਇਆ ਅਤੇ ਮੁਦ੍ਰਾ. ਭੁੱਜੇ ਹੋਏ ਚਿੜਵੇ ਚਣੇ ਅਤੇ ਕਣਕ ਦਾ ਬੇਰੜਾ "ਮੁਦ੍ਰਾ" ਅਖਾਉਂਦਾ ਹੈ, ਜੋ ਵਾਮਮਾਰਗੀਆਂ ਦਾ ਨੁਕਲ ਹੈ. ਦੇਖੋ, ਵਾਮਮਾਰਗ.