Meanings of Punjabi words starting from ਕ

ਸੰ. ਸੰਗ੍ਯਾ- ਕਾਲੀ ਮਿਰਚ। ੨. ਦੇਖੋ, ਕੌਲਿਕ.


ਸੰ. कालाङ्गार ਕਾਲਾਂਗਾਰ ਅਥਵਾ ਕੋਕਿਲ. ਸੰਗ੍ਯਾ- ਬੁਝਿਆ ਹੋਇਆ ਅੱਗ ਦਾ ਅੰਗਾਰ.¹ ਦੇਖੋ, ਅੰ. Coal. "ਕੋਇਲੇ ਪਾਪ ਪੜੇ ਤਿਸ ਊਪਰਿ ਮਨ ਜਲਿਆ." (ਮਾਰੂ ਮਃ ੧) ੨. ਸਰਵ- ਕੋਈ ਲੋਗ. ਕੋਈ ਸ਼ਖਸ. "ਮੁਕਤਿ ਨ ਜਾਨੈ ਕੋਇਲਾ." ਮਲਾ ਨਾਮਦੇਵ) ੩. ਦੇਖੋ, ਕੋਕਿਲਾ.


ਦੇਖੋ, ਕੁਲਾਹਲ.


ਦੇਖੋ, ਕੋਲ ਅਤੇ ਕੋਲੀ.


ਵਿ- ਕੋਲ ਰਹਿਣ ਵਾਲਾ. ਸਮੀਪੀ. ਨਜ਼ਦੀਕੀ. "ਹਰਿ ਨਿਕਟ ਵਸੈ ਹਰਿਕੋਲੀ." (ਗਉ ਮਃ ੪) ੨. ਕੋਲ (ਸੂਰ) ਪਾਲਣ ਵਾਲਾ। ੨. ਸੰਗ੍ਯਾ- ਖੇਤੀਪੇਸ਼ਾ ਇੱਕ ਜਾਤਿ, ਜੋ ਬਹੁਤ ਕਰਕੇ ਪਹਾੜਾਂ ਵਿੱਚ ਪਾਈ ਜਾਂਦੀ ਹੈ. ਬਹੁਤ ਲੋਕ ਇਨ੍ਹਾਂ ਨੂੰ ਅਛੂਤ ਜਾਤਿ ਮੰਨਦੇ ਹਨ. ਇਹ ਹਿੰਦ ਦੀ ਪੁਰਾਣੀ ਕੌਮਾਂ ਵਿੱਚੋਂ ਇੱਕ ਕੌਮ ਹੈ। ੪. ਪੰਜਾਬ ਦੇ ਉੱਤਰ ਪੂਰਵ ਵੱਲ ਦੇ ਜੁਲਾਹੇ ਭੀ ਕੋਲੀ ਕਹੀਦੇ ਹਨ. ਕੋਰੀ ਪਦ ਇਸੇ ਤੋਂ ਹੈ। ੫. ਅਮ੍ਰਿਤਸਰ ਦੇ ਕਈ ਗੁੱਜਰ ਭੀ ਕੋਲੀ ਕਹਾਉਂਦੇ ਹਨ। ੬. ਦੇਖੋ, ਕੋਹਲੀ। ੭. ਇੱਕ ਪੁਰਾਣਾ ਇਲਾਕਾ, ਜੋ ਇਸ ਵੇਲੇ ਅਵਧ (ਯੂ. ਪੀ. ) ਵਿੱਚ ਜਿਲਾ ਬਸਤੀ ਅੰਦਰ ਹੈ. ਇਸ ਥਾਂ ਦਾ ਰਾਜਾ ਸੁਪ੍ਰਬੁੱਧ ਬੁੱਧ ਭਗਵਾਨ ਦਾ ਨਾਨਾ ਸੀ. ਸੁਪ੍ਰਬੁੱਧ ਦੀਆਂ ਦੋ ਪੁਤ੍ਰੀਆਂ- ਮਾਯਾਦੇਵੀ ਅਤੇ ਪ੍ਰਜਾਪਤੀ (ਗੋਤਮੀ), ਸ਼ੁੱਧੋਦਨ ਨੂੰ ਵਿਆਹੀਆਂ ਗਈਆਂ ਸਨ.


ਸੰਗ੍ਯਾ- ਤੇਲ ਕੱਢਣ ਦਾ ਯੰਤ੍ਰ. ਤੈਲਯੰਤ੍ਰ. ਖੋਲ੍ਹੂ. "ਕੋਲੂ ਚਰਖਾ ਚਕੀ ਚਕੁ." (ਵਾਰ ਆਸਾ)


ਰਾਜਪੂਤ ਗੋਤ੍ਰ. ਕੁੱਲੂ ਦੇ ਰਈਸ ਇਸੇ ਗੋਤ੍ਰ ਵਿੱਚੋਂ ਹਨ.