Meanings of Punjabi words starting from ਪ

ਪੰਜਾਂ ਦਾ ਮਜਮੂਅ਼ਹ. ਪੰਜਾਂ ਦਾ ਵਜੂਦ. ਪੰਜ ਵਿਕਾਰਾਂ ਦੀ ਸਾਕ੍ਸ਼ਾਤ ਸ਼ਕਲ. "ਪੰਚ ਮਜਮੀ ਜੋ ਪੰਚਨ ਰਾਖੈ." (ਭੈਰ ਮਃ ੫)


ਦੇਖੋ, ਪੰਚ ੭.


ਪੰਜ ਪ੍ਰਬਲ ਯੋਧੇ, ਕਾਮਾਦਿ. "ਪੰਚ ਮਰਦ ਸਿਦਕ ਲੇ ਬਾਂਧਹੁ." (ਮਾਰੂ ਸੋਲਹੇ ਮਃ ੫) ੨. ਪੰਜ ਸ਼ੂਰਵੀਰ ਪ੍ਯਾਰੇ, ਜਿਨ੍ਹਾਂ ਨੇ ਦਸ਼ਮੇਸ਼ ਨੂੰ ਸੀਸ ਅਰਪੇ.


ਜਨਮ ਦੇਣ ਵਾਲੀ ਜਨਨੀ, ਗੁਰੂ ਦੀ ਇਸਤ੍ਰੀ, ਸੱਸ, ਰਾਜੇ ਦੀ ਰਾਣੀ ਅਤੇ ਦੁੱਧ ਚੰਘਾਉਣ ਵਾਲੀ ਦਾਈ.


ਪੰਚਾਨਨ (ਸ਼ੇਰ) ਮਾਰਕ ਦਾ ਸੰਖੇਪ. ਸ਼ੇਰ ਮਾਰਣ ਵਾਲਾ। ੨. ਦੇਖੋ, ਪੰਚ ਮਾਰਿ.


ਕ੍ਰਿ. ਵਿ- ਪੰਜ ਕਾਮਾਦਿ ਮਾਰਕੇ (ਜਿੱਤਕੇ). "ਪੰਚ ਮਾਰਿ ਸੁਖ ਪਾਇਆ." (ਪ੍ਰਭਾ ਮਃ ੧)


ਚੰਦ੍ਰਮਾ ਦੇ ਚਾਨਣੇ ਅਤੇ ਹਨੇਰੇ ਪੱਖ ਦੀ ਪੰਜਵੀਂ ਤਿਥਿ. "ਪੰਚਮਿ ਪੰਚ ਪ੍ਰਧਾਨ ਤੇ." (ਗਉ ਥਿਤੀ ਮਃ ੫) "ਪੰਚਮੀ ਪੰਚ ਭੂਤ ਬੇਤਾਲ." (ਬਿਲਾ ਥਿਤੀ ਮਃ ੧) ੨. ਦ੍ਰੌਪਦੀ। ੩. ਵ੍ਯਾਕਰਣ ਅਨੁਸਾਰ ਅਪਾਦਾਨ ਕਾਰਕ.


ਪੰਜ ਮੂਹਾਂ ਵਾਲਾ, ਸ਼ਿਵ। ੨. ਸਿੰਘ. ਸ਼ੇਰ. ਜਿਸ ਦਾ ਮੂੰਹ ਪੰਚ (ਵਿਸਤਾਰ) ਵਾਲਾ ਹੈ.


ਦੇਖੋ, ਪੰਜ ਮੇਲ.