Meanings of Punjabi words starting from ਸ

ਸੰਗ੍ਯਾ- ਸੂਝ. ਸੁਧ. ਹੋਸ਼. ਸਮਝ। ੨. ਸੂਰਜ. "ਉੱਲੂ ਸੁਝ ਨ ਸੁੱਝਈ." (ਭਾਗੁ) ੩. ਚੰਦ੍ਰਮਾ. "ਸੁਝਹੁ ਸੁਝਨ ਤਿੰਨ ਲੋਅ ਅਉਲੰਗ ਵਿਚਕਾਰਾ." (ਭਾਗੁ) ਚੰਦ੍ਰਮਾ ਦੇ ਵਿੱਚ ਕਾਲਸ ਹੈ. ਦੇਖੋ, ਅਉਲੰਗ.


ਦੇਖੋ, ਸੁਝ.


ਕ੍ਰਿ- ਸਮਝ ਵਿੱਚ ਆਉਣਾ। ੨. ਔੜਨਾ. ਫੁਰਨਾ। ੩. ਨਜ਼ਰ ਆਉਣਾ। ੪. ਚੇਤੇ ਆਉਣਾ.


ਵਿ- ਅਤ੍ਯੰਤ. ਸ਼ੂਨ੍ਯ. ਬਿਲਕੁਲ ਖ਼ਾਲੀ. "ਦੇਹ ਮਨਮੁਖ ਸੁੰਞੀ ਸੁੰਞ (ਬਸੰ ਮਃ ੪)