nan
ਸੁਵਰਣ, ਹੀਰਾ, ਨੀਲਮ, ਲਾਲ ਅਤੇ ਮੋਤੀ। ੨. ਕਿਤਨਿਆਂ ਦੇ ਮਤ ਅਨੁਸਾਰ- ਸੋਨਾ, ਤਾਂਬਾ, ਚਾਂਦੀ, ਮੋਤੀ ਅਤੇ ਮੂੰਗਾ. ਮੋਏ ਪ੍ਰਾਣੀ ਦੇ ਮੂੰਹ ਪੰਜ ਰਤਨ ਪਾਉਣੇ ਹਿੰਦੂਮਤ ਵਿੱਚ ਉੱਤਮ ਕਰਮ ਹੈ।੩ "ਤੁਲਸੀ ਯਾ ਸੰਸਾਰ ਮੇ ਪਾਂਚ ਰਤਨ ਹੈਂ ਸਾਰ। ਸਾਧੁ ਮਿਲਨ ਔ ਹਰਿਭਜਨ ਦਯਾ ਦਾਨ ਉਪਕਾਰ."
nan
ਵਿ- ਪੰਜ ਗ੍ਯਾਨਇੰਦ੍ਰਿਯ ਜਿਸ ਨੇ ਰਾਸ (ਠੀਕ) ਕੀਤੇ ਹਨ. ਜੋ ਇਨ੍ਹਾਂ ਨੂੰ ਕੁਮਾਰਗ ਨਹੀਂ ਪੈਣ ਦਿੰਦਾ. "ਜਾਂ ਪੰਚਰਾਸੀ, ਤਾਂ ਤੀਰਥਵਾਸੀ." (ਆਸਾ ਮਃ ੧)
ਇੱਕ ਵੈਦਿਕ ਯਗ੍ਯ, ਜੋ ਪੰਜ ਰਾਤਾਂ ਵਿੱਚ ਪੂਰਾ ਹੁੰਦਾ ਹੈ। ੨. ਵੈਸਨਵ ਧਰਮ ਦਾ ਇੱਕ ਪ੍ਰਸਿੱਧ ਗ੍ਰੰਥ, ਜਿਸ ਵਿੱਚ ਪੰਜ ਪੂਜਨ ਦੇ ਅੰਗਾਂ ਦਾ ਗਿਆਨ ਹੈ.¹#ਅਭਿਗਮਨ (ਅਸਥਾਨ ਦਾ ਲਿੱਪਣਾ, ਧੋਣਾ ਅਤੇ ਦੇਵਤਾ ਨੂੰ ਆਵਾਹਨ ਦੇ ਪ੍ਰਕਾਰ).#ਉਪਾਦਾਨ (ਸੁਗੰਧ ਧੂਪ ਫੁੱਲ ਆਦਿ ਸਾਮਗ੍ਰੀ ਜਮਾ ਕਰਨੀ).#ਇਜ੍ਯ (ਦੇਵਤਾ ਦੀ ਪੂਜਾ).#ਸ੍ਵਾਧ੍ਯਾਯ (ਮਨਭਾਵਨਾ ਨਾਲ ਮੰਤ੍ਰਜਪ).#ਯੋਗ (ਦੇਵਤਾ ਦੇ ਸਰੂਪ ਦਾ ਧ੍ਯਾਨ).
ਦੇਖੋ, ਪੰਚ ੭.
ਪ੍ਰਧਾਨ ਲੋਕ. ਚੌਧਰੀ. "ਪੰਚ ਲੋਕ ਸਭ ਹਸਣਿ ਲਗੇ." (ਵਾਰ ਗਉ ੧. ਮਃ ੪) ੨. ਸਾਧੁਜਨ. "ਪੰਚ ਲੋਕ ਵਸਹਿ ਪਰਧਾਨਾ." (ਮਾਰੂ ਸੋਲਹੇ ਮਃ ੧)
ਦੇਖੋ, ਪੰਚ ੭.
ਦੇਖੋ, ਪੰਚਮੁਖ.
ਪੰਜ ਬਿਰਛਾਂ ਵਾਲੀ ਥਾਂ. ਜਿੱਥੇ ਪੰਜ ਬੋਹੜ ਜਾਂ ਹੋਰ ਬਿਰਛ ਹੋਣ। ੨. ਗੋਦਾਵਰੀ ਨਦੀ ਦੇ ਕਿਨਾਰੇ ਨਾਸਿਕ ਪਾਸ ਦੰਡਕ ਬਣ ਵਿੱਚ ਇੱਕ ਖ਼ਾਸ ਥਾਂ, ਜਿੱਥੇ ਰਾਮਚੰਦ੍ਰ ਜੀ ਸੀਤਾ ਲਛਮਣ ਸਮੇਤ ਵਨਵਾਸ ਸਮੇਂ ਰਹੇ ਸਨ. ਪਿੱਪਲ, ਬਿੱਲ, ਬੜ, ਆਉਲਾ ਅਤੇ ਅਸ਼ੋਕ ਇਹ ਪੰਜ ਬਿਰਛ ਹੋਣ ਤੋਂ ਨਾਮ ਪੰਚਵਟੀ ਹੋਇਆ. ਰਾਮਾਯਣ ਦੇ ਟੀਕੇ ਵਿੱਚ ਲਿਖਿਆ ਹੈ ਕਿ ਸ਼ਿਵਵਟ, ਸਿੱਧਵਟ, ਸਨਤਕੁਮਾਰਵਟ, ਬ੍ਰਹਮਵਟ ਅਤੇ ਰਿਸਿਵਟ ਇਹ ਪੰਜ ਵਟ (ਬੋਹੜ) ਹੋਣ ਕਾਰਣ ਪੰਚਵਟੀ ਨਾਮ ਹੋਇਆ. "ਰਾਮ ਵਿਰਾਜਤ ਪੰਚਵਟੀ." (ਹਨੂ)
ਸ਼ਿਵ. ਦੇਖੋ, ਪੰਚਮੁਖ। ੨. ਦੇਖੋ, ਪੰਚਾਨਨ.
ਦੇਖੋ, ਸੁਰਤਰੁ.