Meanings of Punjabi words starting from ਬ

ਸੰ. ਵੰਸ਼. ਸੰਗ੍ਯਾ- ਬਾਂਸ. "ਤਜ ਚੰਦਨ. ਗਹਿ ਬੰਸ ਸੰਤਾਪੀ." (ਨਾਪ੍ਰ) "ਦਾਵਾ ਬਨਬੰਸ ਪਰ." (ਗੁਪ੍ਰਸੂ) ਬਾਂਸ ਦੇ ਜੰਗਲ ਪੁਰ ਜੈਸੇ ਦਾਵਾ ਅਗਨਿ ਪ੍ਰਬਲ ਹੈ। ੨. ਬਾਂਸ ਦੀ ਤਰਾਂ ਜੋ ਵ੍ਰਿੱਧੀ ਕਰੇ, ਕੁਲ. "ਸੋਢੀਬੰਸ ਉਪਜਿਓ ਜਥਾ." (ਵਿਚਿਤ੍ਰ) ੩. ਬਾਂਸ ਦੀ ਪੋਰੀ ਦਾ ਵਾਜਾ. ਬਾਂਸਰੀ. ਮੁਰਲੀ। ੪. ਪਿੱਠ ਦੀ ਹੱਡੀ. ਕੰਗਰੋੜ। ੫. ਨੱਕ ਦੀ ਹੱਡੀ। ੬. ਤਲਵਾਰ ਦੀ ਧਾਰ ਅਤੇ ਪਿੱਠ ਦੇ ਮੱਧ ਉਭਰਿਆ ਹੋਇਆ ਭਾਗ। ੭. ਬਾਰਾਂ ਹੱਥ ਦੀ ਲੰਬਾਈ। ੮. ਜੰਗ ਦਾ ਸਾਮਾਨ। ੯. ਵਿਸਨੁਦੇਵਤਾ। ੧੦. ਫੁੱਲ। ੧੧. ਸੰ. ਵ੍ਯੰਸ਼. ਵਿਨਾ ਅੰਸ਼. ਬੰਧ੍ਯਾ (ਬਾਂਝ). "ਬੰਸ ਕੋ ਪੂਤੁ ਬੀਆਹਨ ਚਲਿਆ." (ਆਸਾ ਕਬੀਰ) ਦੇਖੋ, ਫੀਲੁ। ੧੨. ਔਤ.

ਉੱਤਮ ਵੰਸ਼ ਦਾ ਪੁਤ੍ਰ. ਕੁਲੀਨ ਪੁਰਖ। ੨. ਵ੍ਯੰਸ਼ਪੁਤ੍ਰ. ਬੰਧ੍ਯਾਸਤ. ਦੇਖੋ, ਬੰਸ ੧੧. ਅਤੇ ਫੀਲੁ. "ਬੰਸ ਕੋ ਪੂਤੁ ਬੀਆਹਨ ਚਲਿਆ." (ਆਸਾ ਕਬੀਰ)

ਸੰਗ੍ਯਾ- ਵੰਸ਼ (ਬਾਂਸ) ਦੀ ਨਲਕੀ. ਮੁਰਲੀ.

ਵੰਸ਼ (ਕੁਲ) ਦੀ ਆਵਲੀ (ਸ਼੍ਰੇਣੀ). ਕੁਲ ਦੀ ਪੀੜ੍ਹੀਆਂ.

ਸੰ. ਵੰਸ਼ੀਯ. ਵਿ- ਵੰਸ਼ (ਕੁਲ) ਦਾ. "ਸਤਿਗੁਰੁ ਬੰਸੀ ਪਰਮਹੰਸ, ਗੁਰਸਿਖ." (ਭਾਗੁ) ੨. ਸੰਗ੍ਯਾ- ਵੰਸ਼ (ਬਾਂਸ) ਦੀ ਨਲਕੀ ਮੁਰਲੀ। ੩. ਸੰ. ਵਡਿਸ਼. ਮੱਛੀ ਫੜਨ ਦੀ ਕੁੰਡੀ, ਜੋ ਸੋਟੀ ਅੱਗੇ ਡੋਰੀ ਨਾਲ ਬੱਧੀ ਰਹਿਂਦੀ ਹੈ। ੪. ਮਹਾਭਾਰਤ ਦੇ ਵਿਰਾਟ ਪਰਬ ਦਾ ਹਿੰਦੀ ਕਵਿਤਾ ਵਿੱਚ ਉਲਥਾ ਕਰਨ ਵਾਲਾ ਇੱਕ ਕਵਿ। ੫. ਮਹਾਰਾਜਾ ਮਹੇਂਦ੍ਰਸਿੰਘ ਜੀ ਪਟਿਆਲਾ ਪਤਿ ਦਾ ਇੱਕ ਕਵਿ, ਜਿਸ ਨੇ "ਸ਼੍ਰੀ ਗੁਰਪੰਥਵਿਨੋਦ" ਗ੍ਰੰਥ ਰਚਿਆ ਹੈ. ਇਸ ਵਿੱਚ ਗੁਰੂ ਸਾਹਿਬ ਦੀ ਫੂਲਵੰਸ਼ ਨੂੰ ਬਖ਼ਸ਼ਿਸ਼ ਅਤੇ ਕੁਝ ਸੰਖੇਪ ਇਤਿਹਾਸ ਹੈ. ਇਸ ਦੀ ਕਵਿਤਾ ਦਾ ਨਮੂਨਾ ਇਹ ਹੈ:-#ਸ਼੍ਰੀ ਗੁਰੁ ਪ੍ਰਤਾਪੀ ਨਾਮ ਨਾਨਕ ਪ੍ਰਤੱਛ ਸ੍ਵੱਛ#ਅੰਗਦ ਅਮਰਦਾਸ ਮੰਡਨ ਮੁਨੀ ਕੇ ਹੈਂ,#ਰਾਮਦਾਸ ਅਰਜਨ ਜੂ ਸ੍ਰੀ ਹਰਿਗੁਬਿੰਦ ਗੁਰੁ#ਹਰਿਰਾਇ ਹਰੀਕ੍ਰਿਸਨ ਜੀਵਨ ਗੁਨੀ ਕੇ ਹੈਂ,#"ਬੰਸੀ" ਕਵਿ ਕਹੈ ਤੈਸੇ ਤੇਗ ਜੂ ਬਹਾਦੁਰ ਕੇ#ਸ੍ਰੀ ਗੁਰੂ ਗੋਬਿੰਦਸਿੰਘ ਖੰਭ ਅਵਨੀਕੇ ਹੈਂ,#ਦਸੋਂ ਅਵਤਾਰਨ ਕੇ ਪੰਕਜ ਵਿਮਲਪਦ#ਕਾਰਨ ਸੁਖਦ ਤੁੰਗ ਤਾਰਨ ਦੁਨੀ ਕੇ ਹੈਂ.#੬. ਸ਼ਸਤ੍ਰਨਾਮਮਾਲਾ ਵਿੱਚ ਵਾਸੀ (वासिन्) ਦੀ ਥਾਂ ਭੀ ਬੰਸੀ ਸ਼ਬਦ ਆਇਆ ਹੈ- "ਨਾਮ ਉਚਾਰ ਨਿਖੰਗ ਕੇ ਬੰਸੀ ਬਹੁਰ ਬਖਾਨ." ਨਿਖੰਗ (ਭੱਥਾ) ਵਾਸੀ, ਤੀਰ.

ਸੰਗ੍ਯਾ- ਵੰਸ਼ੀ (ਬਾਂਸ ਦਾ ਬਾਜਾ ਮੁਰਲੀ) ਧਾਰਨ ਵਾਲਾ, ਕ੍ਰਿਸਨਦੇਵ। ੨. ਬਾਂਸੀ (ਕਾਨੀ) ਧਾਰਨ ਵਾਲਾ, ਤੀਰ. (ਸਨਾਮਾ)

ਸੰਗ੍ਯਾ- ਵੰਸ਼ੀਧਰ ਕ੍ਰਿਸਨ, ਉਸ ਦੀ ਧਾਰਣ ਕੀਤੀ ਹੋਈ, ਯਮੁਨਾ. (ਸਨਾਮਾ)