Meanings of Punjabi words starting from ਇ

ਇੱਕ ਛੰਦ. ਲੱਛਣ- ਚਾਰ ਚਰਣ. ਪ੍ਰਤਿ ਚਰਣ, ਤ, ਤ, ਜ, ਗ, ਗ. , . , .#ਉਦਾਹਰਣ-#ਆਨੰਦ ਮੂਲੰ ਜਨ ਗ੍ਯਾਨ ਦਾਤਾ#ਸ਼ਤ੍ਰੁਨ ਸ਼ੂਲੰ ਧਨ ਧਾਮ ਤ੍ਰਾਤਾ. xxx


ਸੰ. ਸੰਗ੍ਯਾ- ਸ਼ਚਿ. ਇੰਦ੍ਰਾਣੀ. ਇੰਦ੍ਰ ਦੀ ਵਹੁਟੀ। ੨. ਚੀਚ ਵਹੁਟੀ. ਲਾਲ ਮਖ਼ਮਲ ਜੇਹੇ ਰੰਗ ਦਾ ਇੱਕ ਜੀਵ, ਜੋ ਵਰਖਾ ਰੁੱਤ ਵਿੱਚ ਵੇਖਿਆ ਜਾਂਦਾ ਹੈ. ਵੀਰ ਵਹੁਟੀ. Lady fly.


ਸੰਗ੍ਯਾ- ਇੰਦ੍ਰਾਣੀ. ਸ਼ਚਿ। ੨. ਲਕ੍ਸ਼੍‍ਮੀ. ਦੇਖੋ, ਇੰਦਿਰਾ. "ਸਾਗਰ ਇੰਦ੍ਰਾ ਅਰ ਧਰਤੇਵ." (ਭੈਰ ਕਬੀਰ)


ਦੇਖੋ, ਇੰਦ੍ਰਾਯਨ.


ਦੇਖੋ, ਇੰਦ੍ਰਾਸਨ.


ਇੰਦ੍ਰ ਦੇ ਸਿੰਘਾਸਨ ਉੱਤੇ। ੨. ਰਾਜਸਿੰਘਾਸਨ ਤੇ. "ਗਾਵਹਿ ਇੰਦ੍ਰ ਇੰਦ੍ਰਾਸਣਿ ਬੈਠੇ." (ਜਪੁ)


ਦੇਵਰਾਜ ਇੰਦ੍ਰ ਦਾ ਸਿੰਘਾਸਨ (ਤਖ਼ਤ).


ਸੰਗ੍ਯਾ- ਇੰਦ੍ਰ ਦੀ ਰਾਣੀ, ਸ਼ਚੀ.


ਵਿ- ਇੰਦ੍ਰਾਦਿਕ. ਇੰਦ੍ਰ ਅਤੇ ਹੋਰ ਦੇਵਤੇ. ਇੰਦ੍ਰ ਤੋਂ ਲੈ ਕੇ.


ਸੰ. ਸੰਗ੍ਯਾ- ਇੰਦ੍ਰ ਦਾ ਅਨੁਜ (ਛੋਟਾ ਭਾਈ). ਵਾਮਨ ਅਵਤਾਰ.


ਸੰ. ਸੰਗ੍ਯਾ- ਕੌੜਤੁੰਮਾ. ਤੁੰਮਾ। ੨. ਕੌੜ ਤੁੰਮੇ ਦੀ ਬੇਲ. ਇਸ ਦਾ ਨਾਉਂ ਇੰਦ੍ਰਵਾਰੁਣੀ ਭੀ ਹੈ.#L. Cucumis Colocynthis.


ਸੰ. ਸੰਗ੍ਯਾ- ਇੰਦ੍ਰ ਦਾ ਆਯੁਧ (ਸ਼ਸਤ੍ਰ) ਵਜ੍ਰ.