Meanings of Punjabi words starting from ਘ

ਵਿ- ਘ੍ਰਿਣਾ ਯੋਗ੍ਯ. ਗਲਾਨੀ ਲਾਇਕ। ੨. ਨਿੰਦਾ ਯੋਗ੍ਯ.


ਘ੍ਰਿਣਾ (ਗਲਾਨੀ) ਕਰਨ ਤੋਂ. "ਨਾ ਤੂੰ ਆਵਹਿ ਵਸਿ ਬਹੁਤ ਘਿਣਾਵਣੇ." (ਵਾਰ ਰਾਮ ੨. ਮਃ ੫) ੨. ਘਿਣਾਵਣਾ ਦਾ ਬਹੁਵਚਨ.


ਸੰ. ग्रहीत ਗ੍ਰਿਹੀਤ. ਵਿ- ਗ੍ਰਹਣ ਕੀਤਾ। ੨. ਹਾਸਿਲ ਕੀਤਾ. ਪਾਇਆ. ਲੀਤਾ. "ਕਿਉ ਵੰਞੈ ਘਿਤਾ?" (ਵਾਰ ਰਾਮ ੨. ਮਃ ੫) ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾਵੇ?


ਗ੍ਰਿਹੀਤ. ਦੇਖੋ, ਘਿਤਾ। ੨. ਸਿੰਧੀ. ਗਿਧਾ. ਖ਼ਰੀਦਿਆ. ਮੁੱਲ ਲੀਤਾ. ਸੰ ਕ੍ਰੀਤ. "ਮੁਲਿ ਨ ਘਿਧਾ, ਮੈਕੂ ਸਤਿਗੁਰ ਦਿਤਾ." (ਵਾਰ ਰਾਮ ੨. ਮਃ ੫) ੩. ਅੰਗੀਕਾਰ ਕੀਤਾ. ਸ੍ਵੀਕਾਰ ਕੀਤੀ। ਗ੍ਰਿਹੀਤਾ. "ਬਾਹ ਪਕੜਿ ਠਾਕੁਰ ਹਉ ਘਿਧੀ." (ਜੈਤ ਛੰਤ ਮਃ ੫)


ਦੇਖੋ, ਘਿਣ। ੨. ਦੇਖੋ, ਘਿੱਨ.


ਸੰ. घिण्ण् ਧਾ- ਲੈਣਾ, ਪਕੜਨਾ (ਗ੍ਰਹਣ).