Meanings of Punjabi words starting from ਜ

ਜਾਣੋ. ਸਮਝੋ. "ਝੂਠ ਨਹੀ ਸਤਿਕੈ ਜਨਹੋ." (ਕ੍ਰਿਸਨਾਵ)


ਵਿ- ਜਨਕ (ਪਿਤਾ ਕਰਤਾਰ) ਦੇ ਜਨਾਉਣ (ਗ੍ਯਾਨ ਕਰਾਉਣ) ਵਾਲਾ. ਬ੍ਰਹਮਗ੍ਯਾਨ ਦਾਤਾ. "ਤੇ ਜਨ ਊਤਮ ਜਨਕ ਜਨਾਕ." (ਕਾਨ ਮਃ ੪)


ਸੀਤਾ. ਦੇਖੋ, ਜਨਕਸੁਤਾ


ਰਾਜਾ ਜਨਕ ਦਾ ਨਗਰ ਮਿਥਿਲਾ.


ਸੰਗ੍ਯਾ- ਬ੍ਰਹਮਗ੍ਯਾਨੀ ਜਨਕ ਜੇਹਾ ਰਾਜ. ਭੋਗ ਵਿੱਚ ਯੋਗ. "ਇਹੁ ਜਨਕਰਾਜ ਗੁਰ ਰਾਮਦਾਸ ਤੁਝ ਹੀ ਬਣਿਆਵੈ." (ਸਵੈਯੇ ਮਃ ੪. ਕੇ)


ਦੇਖੋ, ਜਨਕ ੫। ੨. ਜਨਕ (ਵਿਦੇਹ) ਜੇਹਾ ਗ੍ਰਿਹਸਥ ਵਿੱਚ ਅਸੰਗ. "ਤੂਤਾ ਜਨਕਰਾਜਾ ਅਉਤਾਰ." (ਸਵੈਯੇ ਮਃ ੨. ਕੇ) ੩. ਜਨਕ (ਪੈਦਾ ਕਰਨ ਵਾਲਾ) ਰਾਜਾ (ਪ੍ਰਕਾਸ਼ਕ). ਜੋਤਿਰੂਪ ਕਰਤਾਰ.